ਸੁਲਤਾਨਪੁਰ ਲੋਧੀ,14 ਮਈ (ਲਾਡੀ, ਦੀਪ ਚੋਧਰੀ, ਉਪੀ ਚੋਧਰੀ )ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸੁਲਤਾਨਪੁਰ ਲੋਧੀ ਤੋਂ ਵੱਖ-ਵੱਖ ਪਾਰਟੀਆਂ ਦੇ ਪੰਜ ਉਮੀਦਵਾਰਾਂ ਨੇ ਅੱਜ ਨਾਮਜਦਗੀਆਂ ਭਰਨ ਦੇ ਦੂਸਰੇ ਦਿਨ ਆਪਣੇ ਕਾਗਜ ਐਸ ਡੀ ਐਮ ਕੰਮ ਚੋਣ ਅਧਿਕਾਰੀ ਅਮਨਪਾਲ ਸਿੰਘ ਕੋਲ ਦਾਖਲ ਕੀਤੇ। ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 6 ਤੋਂ ਰਾਜੀਵ ਧੀਰ,
ਵਾਰਡ ਨੰਬਰ 12 ਤੋਂ ਗੁਰਵਿੰਦਰ ਕੌਰ ਨੇ ਆਪਣੇ ਕਾਗਜ ਦਾਖਲ ਕੀਤੇ। ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਚੇਅਰਮੈਨ ਸੱਜਣ ਸਿੰਘ ਚੀਮਾ, ਜਿਲਾ ਯੂਥ ਆਪ ਦੇ ਜਿਲਾ ਪ੍ਰਧਾਨ ਆਕਾਸ਼ਦੀਪ ਸਿੰਘ, ਸੀਨੀਅਰ ਆਗੂ ਕੁਲਵਿੰਦਰ ਸਿੰਘ ਸੱਧੂਵਾਲ, ਸਾਬਕਾ ਕੌਂਸਲਰ ਸੁਨੀਤਾ ਧੀਰ, ਅਜੇ ਕੁਮਾਰ ਧੀਰ ਅਸਿਸਟੈਂਟ ਗਵਰਨਰ ਰੋਟਰੀ ਕਲੱਬ, ਹਰੀਸ਼ ਪਾਲ ਨਈਅਰ, ਨੀਰਜ ਭਨੋਟ, ਗੁਰਦੇਵ ਸਿੰਘ, ਜਸਵੰਤ ਸਿੰਘ ਆਦਿ ਵੀ ਹਾਜ਼ਰ ਸਨ।
ਇਸ ਤੋਂ ਇਲਾਵਾ ਆਜ਼ਾਦ ਧੜੇ ਵੱਲੋਂ ਵਾਰਡ ਨੰਬਰ ਨੌ ਤੋਂ ਸ਼੍ਰੀਮਤੀ ਪੂਨਮ ਧੀਰ ਧਰਮ ਪਤਨੀ ਦੀਪਕ ਧੀਰ ਪੱਤਰਕਾਰ ਨੇ ਆਪਣੇ ਕਾਗਜ ਦਾਖਲ ਕੀਤੇ। ਇਸ ਮੌਕੇ ਉਹਨਾਂ ਦੇ ਨਾਲ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਨਗਰ ਕੌਂਸਲ ਦੇ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ ਆਦਿ ਵੀ ਹਾਜ਼ਰ ਸਨ।
Tags
ਸੁਲਤਾਨਪੁਰ ਲੋਧੀ