ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਵਿਕਾਸ ਨੂੰ ਪਹਿਲ ਦੇ ਆਧਾਰ ਤੇ ਕਰਾਂਗੇ ਅਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦੀ ਹੀ ਪੂਰਾ ਕਰਾਂਗੇ।

ਸੁਲਤਾਨ ਪੁਰ ਲੋਧੀ,7 ਅਪ੍ਰੈਲ (ਲਾਡੀ ਦੀਪ ਚੌਧਰੀ ਅਤੇ ਓਪੀ ਚੌਧਰੀ )ਜਿਲ੍ਹਾ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਇਤਿਹਾਸਿਕ ਗੁਰੂਦਵਾਰਾ ਸ਼੍ਰੀ ਬੇਰ ਸਾਹਿਬ ਵਿੱਖੇ ਨਤਮਸਤਕ, ਉਪਰੰਤ ਉਹਨਾਂ ਨੇ ਕਿਹਾ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸ਼ੀਰਵਾਦ  ਲੈ ਕੇ ਕਾਰਜ ਸ਼ੂਰੁ ਕਰ ਰਹੇ ਹਨ । ਉਹਨਾਂ ਨੇ ਕਿਹਾ ਹੈ ਕਿ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਵਿਕਾਸ ਨੂੰ ਪਹਿਲ ਦੇ ਆਧਾਰ ਤੇ ਕਰਾਂਗੇ ਅਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦੀ ਹੀ ਪੂਰਾ ਕਰਾਂਗੇ। ਇਸ ਮੌਕੇ ਪ੍ਰਬੰਧਕ ਕਮੈਟੀ ਵਲ੍ਹੋਂ ਮੈਨੇਜਰ ਅਵਤਾਰ ਸਿੰਘ ਨੇ ਕੀਤਾ ਗਿਆ ਸਨਮਾਨਿਤ। ਇਸ ਮੌਕੇ ਐਸ ਡੀ ਐਮ ਅਮਨਪਾਲ ਸਿੰਘ, ਏ ਐਸ ਪੀ ਧੀਰੇਂਦਰ ਵਰਮਾ, ਤਹਿਸੀਲਦਾਰ ਸੁਨੀਤਾ ਖਿੱਲਣ ਅਤੇ ਸਬ ਰਜਿਸਟਰਾਰ ਤਲਵੰਡੀ ਚੌਧਰੀਆਂ ਗੁਰਵਿੰਦਰ ਸਿੰਘ ਵਿਰਕ ਮੌਜੂਦ ਸਨ।*

Post a Comment

Previous Post Next Post