ਸੁਲਤਾਨਪੁਰ ਲੋਧੀ,26 ਅਪ੍ਰੈਲ,(ਲਾਡੀ,ਦੀਪ ਚੋਧਰੀ,ਉਪੀ ਚੋਧਰੀ) ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਨੇ ਸਥਾਨਕ ਵਾਰਡ ਨੰਬਰ ਨੌ ਤੋਂ ਆਪਣੀ ਪਤਨੀ ਪ੍ਰਿਆ ਧੀਰ ਲਈ ਦਾਅਵੇਦਾਰੀ ਪੇਸ਼ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਟਿਕਟ ਦੇਣ ਦਾ ਅਧਿਕਾਰ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੂੰ ਹੈ। ਉਹਨਾਂ ਕਿਹਾ ਕਿ ਇਸ ਵਾਰਡ ਦੇ ਲੋਕਾਂ ਨਾਲ ਉਹਨਾਂ ਦਾ ਡੂੰਘਾ ਸੰਬੰਧ ਹੈ ਅਤੇ ਉਹਨਾਂ ਦੀ ਇੱਕ ਆਵਾਜ਼ ਤੇ ਮੈਂ ਹਰ ਵੇਲੇ ਹਾਜ਼ਰ ਹੁੰਦਾ ਹਾਂ ਅਤੇ ਹੁੰਦਾ ਰਹਾਂਗਾ। ਰਾਜੀਵ ਧੀਰ ਨੇ ਦੱਸਿਆ ਕਿ ਟਿਕਟ ਦਾ ਐਲਾਨ ਹੋਣ ਮਗਰੋਂ ਵਾਰਡ ਦਾ ਵੱਡੇ ਪੱਧਰ ਤੇ ਇਕੱਠ ਕਰਕੇ ਲੋਕਾਂ ਤੋਂ ਸਮਰਥਨ ਮੰਗਿਆ ਜਾਵੇਗਾ। ਉਨਾਂ ਦਾਅਵਾ ਵੀ ਕੀਤਾ ਕਿ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਉਹ ਵੱਡੇ ਫਰਕ ਨਾਲ ਜੇਤੂ ਰਹਿਣਗੇ। ਵਾਰਡ ਦੇ ਮੁਹੱਲਾ ਰਿਸ਼ੀ ਨਗਰ ਵਾਸੀਆਂ ਨੇ ਰਾਜੀਵ ਧੀਰ ਨੂੰ ਭਰੋਸਾ ਦਵਾਇਆ ਕਿ ਉਹਨਾਂ ਨੂੰ ਭਾਰੀ ਵੋਟਾਂ ਤੇ ਫਰਕ ਨਾਲ ਜੇਤੂ ਬਣਾਉਣਗੇ। ਇਸ ਤੋਂ ਪਹਿਲਾਂ ਰਾਜੀਵ ਧੀਰ ਮਹਾਰਿਸ਼ੀ ਵਾਲਮੀਕ ਮੰਦਰ, ਰਿਸ਼ੀ ਨਗਰ ਵਿਖੇ ਨਤਮਸਤਕ ਵੀ ਹੋਏ ਜਿੱਥੇ ਮੁਹੱਲਾ ਨਿਵਾਸੀਆਂ ਵੱਲੋਂ ਰਾਜੀਵ ਧੀਰ, ਪ੍ਰੀਆ ਧੀਰ ਹਰੀਸ਼ ਪਾਲ ਨਈਅਰ, ਨੀਰਜ ਭਨੋਟ, ਸ਼ਿੰਦਰਪਾਲ, ਜਤਿੰਦਰ ਸੇਠੀ ਆਦਿ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਕਸ਼ਮੀਕਾਂਤ ਸੋਨੂੰ, ਸੰਜੀਵ ਕੁਮਾਰ ਘਈ, ਗਗਨ ਨਾਹਰ, ਪੁਰਸ਼ੋਤਮ ਲਾਲ, ਸੰਨੀ ਨਾਹਰ, ਸੰਦੀਪ ਨਾਹਰ, ਚੇਤਨ ਨਾਹਰ, ਨਿਤਿਨ ਸਹੋਤਾ, ਦੀਪਕ ਕੁਮਾਰ, ਪੰਕਜ ਸਹੋਤਾ, ਮੁਨੀਸ਼ ਹੰਸ, ਸੇਠੀ ਸ਼ਾਹ, ਬੋਬੀ ਹੰਸ, ਅਕਸ਼ੇ ਨਾਹਰ, ਯੂਵੀ, ਸੰਦੀਪ ਸਹੋਤਾ, ਰਜੀਵ ਸਹੋਤਾ, ਵਿਕਰਮ ਹੰਸ, ਰਿਸ਼ੀ ਗਿੱਲ, ਦੇਵ ਗਿੱਲ, ਅਸ਼ਵਨੀ ਗਿੱਲ, ਜਤਿੰਦਰ ਸਹੋਤਾ, ਰਕੇਸ਼ ਸਹੋਤਾ ਆਦਿ ਵੀ ਹਾਜ਼ਰ ਸਨ।
Tags
ਸੁਲਤਾਨਪੁਰ ਲੋਧੀ