22 ਮਾਰਚ ਦੀ ਲੂਧਿਆਣਾ ਰੈਲੀ ਚਂ ਜ਼ਿਲੇ ਭਰ ਚੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਵੱਡੇ ਕਾਫਲੇ ਨਾਲ ਕੀਤੀ ਸ਼ਮੂਲੀਅਤ

ਸੁਲਤਾਨਪੁਰ ਲੋਧੀ 22ਮਾਰਚ (ਲਾਡੀ,ਦੀਪ ਚੋਧਰੀ  ,ਉਪੀ ਚੋਧਰੀ )ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋ ਲੁਧਿਆਣਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਗਈ ਇਸ ਮੌਕੇ ਸ਼ਮੂਲੀਅਤ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇਕਿਹਾ ਕਿ ਕੇਂਦਰ ਸਰਕਾਰ ਪਹਿਲੀ ਅਪ੍ਰੈਲ ਤੋਂ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਲਾਗੂ ਕਰਨ ਜਾ ਰਹੀ ਹੈ ਜ਼ੋ ਮਜ਼ਦੂਰ ਜਮਾਤ ਲਈ ਬਹੁਤ ਘਾਤਕ ਹਨ ਕੇੰਦਰ ਸਰਕਾਰ ਦਾ ਟਰੇਡ ਯੂਨੀਅਨ ਅਧਿਕਾਰਾਂ ਉੱਤੇ ਵੱਡਾ ਹਮਲਾ ਹੈ। ਕੰਮ ਦੀ ਦਿਹਾੜੀ ਦੇ ਘੰਟੇ 8 ਤੋਂ ਵਧਾਕੇ 12 ਕਰ ਦਿੱਤੇ ਜਾਣਗੇ। ਉਸਾਰੀ ਮਜਦੂਰਾਂ ਦੀਆਂ ਭਲਾਈ ਸਕੀਮਾਂ ਲਗਭਗ ਖਤਮ ਹੋ ਜਾਣਗੀਆਂ।ਇਹਨਾਂ ਨਾਲ ਮਜ਼ਦੂਰ ਜਮਾਤ ਕੋਲੋਂ ਯੂਨੀਅਨ ਬਣਾਉਣ ਅਤੇ ਹੜਤਾਲ ਕਰਨ ਦੇ ਅਧਿਕਾਰ ਖੁਸ ਜਾਣਗੇ।ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 2025 ਲਾਗੂ ਕਰਨ ਦੀਆਂ ਗੋਂਦਾਂ ਗੁੰਦ ਜਾ ਰਹਿਆ ਹਨ। ਸਰਕਾਰ ਜਨਤਕ ਅਦਾਰੇ ਅਤੇ ਜਾਇਦਾਦਾਂ ਕਾਰਪੋਰੇਟਰਾਂ ਨੂੰ ਕੋਡੀਆਂ ਦੇ ਭਾਅ ਵੇਚ ਰਹੀ ਹੈ। ਹੱਕ ਮੰਗਦੇ ਸੰਘਰਸ਼ਸ਼ੀਲ ਲੋਕਾਂ ਦੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ। ਮਜ਼ਦੂਰਾਂ ਕਿਸਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਪੇਂਡੂ ਮਜ਼ਦੂਰਾਂ ਦੀ ਅਗਵਾਈ ਹੇਠ
ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ, ਕਸ਼ਮੀਰਾ ਸਿੰਘ ਭੰਡਾਲ ਦੋਨਾ, ਹੰਸਾਂ ਸਿੰਘ ਮੂੰਡੀ, ਬਲਵੀਰ ਸਿੰਘ ਧਾਲੀਵਾਲ, ਜਸਵਿੰਦਰ ਸਿੰਘ, ਕੁਲਦੀਪ ਕੌਰ ਉੱਚਾ ਬੋਹੜਵਾਲਾ, ਬਿੰਦਰ ਕੌਰ ਰਾਮਪੁਰ ਜਗੀਰ, ਮਨਦੀਪ ਕੌਰ ਵਿਲਾ ਕੋਠੀ, ਪ੍ਰਵੀਨ ਕੌਰ, ਬਲਵਿੰਦਰ ਕੌਰ, ਨਿਰਮਲ ਕੌਰ, ਚਰਨ ਕੋਰ, ਪਰਮਜੀਤ ਕੌਰ ਵਿਲਾ ਕੋਠੀ, ਗੁਰਨਾਮ ਕੌਰ , ਰੇਖਾ, ਜੱਸਾ, ਪਿਆਰਾ ਸਿੰਘ ਬੂਲਪੁਰ, ਸ਼ਿਵ ਕੁਮਾਰ ਬੂਲਪੁਰ, ਪਿਆਰਾ ਸਿੰਘ ਭੰਡਾਲ ਦੋਨਾ, ਬਿੱਟੂ ਸ਼ੇਰਪੁਰ ਸੱਧਾ, ਬਲਦੇਵ ਸਿੰਘ ਮੋਮੀ, ਨਸ਼ੀਬ ਚੰਦ ਗਾਜੀਪੁਰ, ਰਜਿੰਦਰ ਕੁਮਾਰ ਤਲਵੰਡੀ ਚੌਧਰੀਆਂ ਆਦਿ ਵੱਡੀ ਗਿਣਤੀ ਵਿੱਚ ਔਰਤਾਂ ਸਮੇਤ ਆਗੂ ਅਤੇ ਵਰਕਰਾਂ ਨੇ ਲੁਧਿਆਣਾ ਰੈਲੀ ਵਿੱਚ ਹੁੰਮ ਹੁਮਾ ਕੇ ਪੁੱਜੇ
ਮੌਜੂਦ ਸਨ।

Post a Comment

Previous Post Next Post