ਦਿੱਲੀ ’ਚ ਅੰਤਰਰਾਸ਼ਟਰੀ ਅਰਜੁਨਾ ਐਵਾਰਡੀ ਖਿਡਾਰੀ ਦੀ ਫਿਰ ਹੋਈ ਚਰਚਾ -------

ਸੁਲਤਾਨਪੁਰ ਲੋਧੀ,2 ਜਨਵਰੀ (ਲਾਡੀ,ਦੀਪ ਚੋਧਰੀ,ਉਪੀ ਚੋਧਰੀ) ਖੇਡਾਂ ਦੇ ਮੈਦਾਨ ਤੋਂ ਲੈ ਕੇ ਸਿਆਸਤ ਤੱਕ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਅੰਤਰਰਾਸ਼ਟਰੀ ਪੱਧਰ ਦੇ ਅਰਜੁਨ ਅਵਾਰਡੀ ਬਾਸਕਿਟਬਾਲ ਖਿਡਾਰੀ ਸੱਜਣ ਸਿੰਘ ਚੀਮਾ ਇਕ ਵਾਰ ਫਿਰ ਦਿੱਲੀ ਵਿਚ ਚਰਚਾ ਦਾ ਕੇਂਦਰ ਬਣ ਗਏ ਹਨ। ਦਿੱਲੀ ਦੌਰੇ ਦੌਰਾਨ ਉਸ ਵੇਲੇ ਖਾਸ ਮੌਕਾ ਦੇਖਣ ਨੂੰ ਮਿਲਿਆ ਜਦੋਂ ਦਿੱਲੀ ਦੇ ਉਪ ਮੁੱਖ ਮੰਤਰੀ ਪ੍ਰਵੇਸ਼ ਵਰਮਾ ਨੇ ਸੁਲਤਾਨਪੁਰ ਲੋਧੀ ਦੇ ਮਾਣ ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ ਨੂੰ ਮਿਲ ਕੇ ਆਟੋਗ੍ਰਾਫ ਦੇਣ ਦੀ ਅਪੀਲ ਕੀਤੀ ਤੇ ਆਟੋਗ੍ਰਾਫ ਲਿਆ।
ਇਸ ਮੌਕੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ’ਚ ਸੱਜਣ ਸਿੰਘ ਚੀਮਾ ਦੇ ਅੰਤਰਰਾਸ਼ਟਰੀ ਖਿਡਾਰੀ ਰੁਤਬੇ ਅਤੇ ਲੋਕਪ੍ਰਿਯਤਾ ਦੀ ਸਾਫ਼ ਝਲਕ ਵੇਖਣ ਨੂੰ ਮਿਲਦੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕਪੂਰਥਲਾ ਜਿਲੇ ਸਮੇਤ ਪੂਰੇ ਇਲਾਕੇ ’ਚ ਮਾਣ ਅਤੇ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਗੌਰਤਲਬ ਹੈ ਕਿ ਸੱਜਣ ਸਿੰਘ ਚੀਮਾ ਇੱਕ ਪ੍ਰਸਿੱਧ ਬਾਸਕਟਬਾਲ ਖਿਡਾਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਦੇਸ਼ ਦਾ ਮਾਣਯੋਗ ਅਰਜੁਨ ਅਵਾਰਡ ਵੀ ਮਿਲ ਚੁੱਕਾ ਹੈ। ਖੇਡਾਂ ਵਿੱਚ ਦੇਸ਼ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਤੋਂ ਬਾਅਦ ਉਹ ਹੁਣ ਸੁਲਤਾਨਪੁਰ ਲੋਧੀ ਹਲਕੇ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਸਿਰਤੋੜ ਯਤਨ ਕਰ ਰਹੇ ਹਨ ।
ਇਸ ਘਟਨਾ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸੱਚੀ ਕਾਬਲੀਅਤ ਅਤੇ ਮਿਹਨਤ ਨਾਲ ਮਿਲਿਆ ਮਾਣ ਸਦਾ ਕਾਇਮ ਰਹਿੰਦਾ ਹੈ, ਚਾਹੇ ਮੈਦਾਨ ਖੇਡ ਦਾ ਹੋਵੇ ਜਾਂ ਸਿਆਸਤ ਦਾ।

Post a Comment

Previous Post Next Post