ਸ਼ਾਹ ਸੁਲਤਾਨ ਕ੍ਰਿਕਟ ਕਲੱਬ ਰਜਿ: ਦਾ 22ਵਾਂ ਓਪਨ ਰਾਜ ਪਧਰੀ ਕ੍ਰਿਕਟ ਟੂਰਨਾਮੈਂਟ ਤੇਪੰਜਾਬ ਪੇਸਰ ਜਲੰਧਰ ਦੀ ਟੀਮ ਨੇ ਕੀਤਾ ਕੱਪ ਤੇ ਕਬਜਾ

ਸੁਲਤਾਨਪੁਰ ਲੋਧੀ, 4 ਜਨਵਰੀ, (ਲਾਡੀ,ਦੀਪ ਚੋਧਰੀ,ਉਪੀ ਚੋਧਰੀ)ਸ਼ਾਹ ਸੁਲਤਾਨ ਕ੍ਰਿਕਟ ਕਲੱਬ ਰਜਿ: ਸੁਲਤਾਨਪੁਰ ਲੋਧੀ ਵੱਲੋਂ ਕਰਵਾਇਆ ਗਿਆ 22ਵਾਂ ਓਪਨ ਰਾਜ ਪੱਧਰੀ ਕ੍ਰਿਕਟ ਟੂਰਨਾਮੈਂਟ ਅਕਾਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਅੱਜ ਸੰਪੰਨ ਹੋਇਆ ਜਿਸਦੇ ਫਾਈਨਲ ਮੈਚ ਦਾ ਉਦਘਾਟਨ ਸਰਪੰਚ ਮਨਦੀਪ ਸਿੰਘ ਅੱਲਾਦਿੱਤਾ ਤੇ ਜਗਦੀਪ ਸਿੰਘ ਯੂ.ਕੇ. ਨੇ ਕੀਤਾ। ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਉਨਾਂ ਕਿਹਾ ਕਿ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਲਈ ਖੇਡਾਂ ਬਹੁਤ ਵਧੀਆ ਰੋਲ ਨਿਭਾਉਂਦੀਆਂ ਹਨ। ਉਨਾਂ ਹੌਸਲਾ ਅਫ਼ਜ਼ਾਈ ਵਜੋਂ ਕਲੱਬ ਨੂੰ 11 ਹਜ਼ਾਰ ਰੁਪਏ ਵੀ ਦਿੱਤੇ।
ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪੰਜਾਬ ਪੇਸਰ ਜਲੰਧਰ ਦੀ ਟੀਮ ਅਤੇ ਸਾਬੀ ਹੁਸ਼ਿਆਰਪੁਰ ਦੀ ਟੀਮ ਦੇ ਵਿਚਕਾਰ ਹੋਇਆ ਜਿਸ ਵਿੱਚ ਪਹਿਲਾਂਪ ਬੱਲੇਬਾਜ਼ੀ ਕਰਦੇ ਹੋਏ ਸਾਬੀ ਹੁਸ਼ਿਆਰਪੁਰ ਦੀ ਟੀਮ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ ਤੇ 172 ਦੌੜਾਂ ਬਣਾਈਆਂ ਜਦਕਿ ਪੰਜਾਬ ਪੇਸਰ ਜਲੰਧਰ ਦੀ ਟੀਮ ਨੇ ਇਹ ਟਾਰਗੇਟ 2 ਵਿਕਟਾਂ ਦੇ ਨੁਕਸਾਨ ਤੇ 14 ਓਵਰਾਂ ਵਿੱਚ ਹੀ ਪੂਰਾ ਕਰਕੇ ਕੱਪ ਤੇ ਕਬਜ਼ਾ ਕਰ ਲਿਆ। ਮੈਨ ਆਫ਼ ਦੀ ਮੈਚ ਲਾਡਾ ਨੂੰ 66 ਦੌੜਾਂ ਬਣਾਉਣ ਕਾਰਨ ਮਿਲਿਆ। ਟੂਰਨਾਮੈਂਟ ਦੌਰਾਨ ਮੈਨ ਆਫ਼ ਦੀ ਸੀਰੀਜ ਸਾਬੀ ਹੁਸ਼ਿਆਰਪੁਰ ਦੇ ਅਦਿਤਿਆ ਯਾਦਵ ਨੂੰ ਟੂਰਨਾਮੈਂਟ ਦੌਰਾਨ 225 ਦੌੜਾਂ ਬਣਾਉਣ ਤੇ 5 ਵਿਕਟਾਂ ਲੈਣ ਕਰਕੇ ਮਿਲਿਆ। ਜੇਤੂ ਟੀਮ ਨੂੰ 1 ਲੱਖ ਰੁਪਏ ਨਕਦ ਤੇ ਟਰਾਫੀ ਅਤੇ ਉਪ ਜੇਤੂ ਟੀਮ ਨੂੰ ਪ੍ਰਵਾਸੀ ਭਾਰਤੀ ਪ੍ਰੇਮ ਸਿੰਘ ਢਿੱਲੋ ਵੱਲੋਂ 51000 ਰੁਪਏ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੱਕੀ ਡਰਾਅ ਵੀ ਕੱਢੇ ਗਏ। ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨ ਗਗਨਦੀਪ ਸਿੰਘ ਤੇ ਨਵਪ੍ਰੀਤ ਸਿੰਘ ਐਮਡੀ ਵਾਹਿਗੁਰੂ ਅਕੈਡਮੀ, ਜਗਦੀਪ ਸਿੰਘ ਯੂ.ਕੇ., ਸਰਪੰਚ ਮਨਦੀਪ ਸਿੰਘ ਅੱਲਾਦਿੱਤਾ, ਗੁਰਪ੍ਰੀਤ ਸਿੰਘ ਸਰਪੰਚ ਕਮਾਲਪੁਰ, ਰਾਜੀਵ ਧੀਰ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਗੁਰਦੇਵ ਸਿੰਘ ਪੱਪਾ ਸਰਪੰਚ ਮਹੀਜੀਤਪੁਰ, ਬਲਾਕ ਸੰਮਤੀ ਮੈਂਬਰ ਲਾਭ ਸਿੰਘ ਧੰਜੂ, ਗੁਰਪ੍ਰੀਤ ਸਿੰਘ ਸੋਨਾ ਅਤੇ ਹੋਰ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਚਾਹ - ਪਕੌੜੇ, ਕਾਫੀ, ਜਲੇਬੀਆਂ ਆਦਿ ਦੇ ਅਤੁੱਟ ਲੰਗਰ ਵਰਤਾਏ ਗਏ। ਕਲੱਬ ਦੇ ਚੇਅਰਮੈਨ ਸੁਖਦੇਵ ਸਿੰਘ ਜੱਜ ਨੇ ਟੂਰਨਾਮੈਂਟ ਵਿੱਚ ਸਹਿਯੋਗ ਕਰਨ ਵਾਲੇ ਕਲੱਬ ਮੈਂਬਰਾਂ ਤੋਂ ਇਲਾਵਾ, ਸਮਾਜ ਸੇਵੀ ਜਥੇਬੰਦੀਆਂ, ਦਰਸ਼ਕਾਂ ਅਤੇ ਮੀਡੀਆ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿੱਚ ਗਾਇਕ ਕਾਸ਼ਮ ਖਾਨ, ਨੀਰਜ਼ ਥਾਪਰ ਅਤੇ ਸਮਰ ਨੇ ਸਰੋਤਿਆਂ ਦਾ ਮਨੋਰੰਜਨ ਕੀਤਾ। ਇਸ ਮੌਕੇ ਅੰਪਾਇਰੀ ਸੋਢੀ ਲੋਹੀਆਂ ਤੇ ਅਮਰਦੀਪ ਕੋਚ ਨੇ ਕੀਤੀ ਜਦਕਿ ਸੁੱਖੀ ਡੇਰਾ ਸੈਦਾਂ ਅਤੇ ਪ੍ਰਦੀਪ ਭਾਰਦਵਾਜ਼ ਨੇ ਕਮੈਂਟਰੀ ਕੀਤੀ। ਸਟੇਜ ਦੀ ਸੇਵਾ ਮੁੱਖ ਸੰਚਾਲਕ ਮਾ: ਨਰੇਸ਼ ਕੋਹਲੀ ਨੇ ਬਾਖੂਬੀ ਨਿਭਾਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਦੇ ਮੀਤ ਪ੍ਰਧਾਨ ਅੰਗਰੇਜ ਸਿੰਘ ਢਿੱਲੋ, ਚੇਅਰਮੈਨ ਸੁਖਦੇਵ ਸਿੰਘ ਜੱਜ, ਉਪ ਪ੍ਰਧਾਨ ਕੁਲਵਿੰਦਰ ਸਿੰਘ ਜੱਜ, ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਮਾ: ਨਰੇਸ਼ ਕੋਹਲੀ ਮੁੱਖ ਸੰਚਾਲਕ, ਪ੍ਰਧਾਨ ਜਤਿੰਦਰ ਸਿੰਘ ਖਾਲਸਾ, ਰਣਜੀਤ ਸਿੰਘ ਸੈਣੀ, ਜਗਤਾਰ ਸਿੰਘ ਗੁਰਾਇਆ, ਹਰਪ੍ਰੀਤ ਸਿੰਘ ਸੰਧੂ, ਚਤਰ ਸਿੰਘ ਰੀਡਰ, ਕੁਲਜੀਤ ਸਿੰਘ ਡਡਵਿੰਡੀ, ਪ੍ਰਗਟ ਸਿੰਘ ਜੱਜ, ਕੌਂਸਲਰ ਰਜਿੰਦਰ ਸਿੰਘ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਜਗਤਜੀਤ ਸਿੰਘ ਪੰਛੀ, ਰਾਜੇਸ਼ ਕੁਮਾਰ ਰਾਜੂ, ਅਜੇ ਅਸਲਾ, ਮੁਕੇਸ਼ ਚੌਹਾਨ, ਆਦੀ ਹਾਜ਼ਰ ਸਨ।

Post a Comment

Previous Post Next Post