ਵਿਰਾਜ ਹੈਲਥ ਕੇਅਰ ਸੈਂਟਰ ਵਿਖੇ ਹੱਡੀਆਂ ਦੇ ਚੈੱਕ ਅਪ ਲਈ ਕੈਂਪ ਦਾ ਆਯੋਜਨ

ਸੁਲਤਾਨਪੁਰ ਲੋਧੀ 8 ਦਸੰਬਰ ,(ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ)
ਵਿਰਾਜ ਹੈਲਥ ਕੇਅਰ ਸੈਂਟਰ ਸਕਿਨ ਲੇਜਰ ਅਤੇ ਆਰਥੋ ਤਲਵੰਡੀ ਚੌਕ, ਗੁਰਦੁਆਰਾ ਬੇਰ ਸਾਹਿਬ ਰੋਡ ਸੁਲਤਾਨਪੁਰ ਲੋਧੀ ਵਿਖੇ ਹੱਡੀਆਂ ਦੇ ਚੈੱਕ ਅਪ ਸਬੰਧੀ ਮੁਫਤ ਕੈਂਪ ਲਗਾਇਆ ਗਿਆ ਜਿਸ ਵਿੱਚ ਹੱਡੀਆਂ ਦੀ ਕੈਲਸ਼ੀਅਮ ਸਕੈਨ ਬੀਐਮਡੀ ਟੈਸਟ ਮਰੀਜ਼ਾਂ ਦੇ ਫਰੀ ਕੀਤੇ ਗਏ ਅਤੇ ਹੱਡੀਆਂ ਦੇ ਐਕਸਰੇ, ਡੀਆਰ ਟੈਸਟ ਬਹੁਤ ਹੀ ਘੱਟ ਰੇਟ ਵਿੱਚ ਕੀਤੇ ਗਏ। ਇਸ ਚੈਕਅੱਪ ਕੈਂਪ ਮੌਕੇ ਹੱਡੀਆਂ ਦੇ ਮਾਹਰ ਡਾਕਟਰ ਅਵੀਨਾਸ਼ ਸਿੰਘ ਚੌਹਾਨ ਐਮ ਐਸ ਅਤੇ ਐਮਸੀਐਚ ਆਰਥੋ ਵੱਲੋਂ ਗਠੀਆ, ਯੂਰਿਕ ਐਸਿਡ ,ਪਲਾਸਟਰ ਵੀ ਲਗਾਏ ਗਏ। ਹੱਡੀਆਂ ਦੇ ਚੈੱਕ ਅਪ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਕੌਰ ਐਮਡੀ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਮਰੀਜ਼ਾਂ ਵੱਲੋਂ ਇਸ ਮੁਫਤ ਜਾਂਚ ਕੈਂਪ ਦਾ ਲਾਹਾ ਪ੍ਰਾਪਤ ਕੀਤਾ ਗਿਆ ਅਤੇ ਬਹੁਤ ਹੀ ਘੱਟ ਰੇਟ ਵਿੱਚ ਮਰੀਜ਼ਾਂ ਨੂੰ ਦਵਾਈਆਂ ਮੁਹਈਆ ਕੀਤੀਆਂ ਗਈਆਂ। ਉਹਨਾਂ ਦੱਸਿਆ ਕਿ ਵਿਰਾਜ ਹੈਲਥ ਕੇਅਰ ਸੈਂਟਰ ਸਕਿਨ ਲੇਜਰ ਅਤੇ ਆਰਥੋ ਸੈਂਟਰ ਵਿਖੇ ਹੱਡੀਆਂ ਅਤੇ ਜੋੜਾਂ ਦਾ ਇਲਾਜ, ਚਮੜੀ ਦੇ ਰੋਗਾਂ ਦਾ ਇਲਾਜ ਲੇਜ਼ਰ ਨਾਲ, ਹੇਅਰ ਟਰਾਂਸਪਲਾਂਟ ,ਜਨਰਲ ਮੈਡੀਸਨ, ਓਪੀਡੀ ਜਨਰਲ ਸਰਜਰੀ, ਆਪਰੇਸ਼ਨ ਥੀਏਟਰ, ਡੀਆਰ ਐਕਸ ਥਰੀ ਕੋਰੀਓਗ੍ਰਾਫੀ ਪ੍ਰੋਸੈਸਰ, ਆਧਨਿਕ ਕੰਪਿਊਟਰ ਲੈਬ, ਏਸੀਜੀ 12 ਚੈਨਲ, ਫੁੱਲ ਬਾਡੀ ਚੈੱਕ ਅਪ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਹਸਪਤਾਲ ਵਿੱਚ ਮਰੀਜ਼ ਨੂੰ ਜੇਰੇ ਇਲਾਜ ਦਾਖਲ ਕਰਨ ਦੀ ਸੁਵਿਧਾ ਈਈਜੀ ਆਦਿ ਸਹੂਲਤਾਂ ਉਪਲਬਧ ਹਨ । ਹਸਪਤਾਲ ਵੱਲੋਂ ਫਰੀ ਹੋਮ ਸੈਂਪਲ ਕਲੈਕਸ਼ਨ ਅਤੇ ਫਰੀ ਹੋਮ ਡਿਲੀਵਰੀ ਆਫ ਮੈਡੀਸਨ ਉਪਲਬਧ ਕਰਵਾਈਆਂ ਜਾਂਦੀਆਂ ਹਨ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਇਲਾਜ ਲਈ ਵਿਰਾਜ ਹੈਲਥ ਕੇਅਰ ਸੈਂਟਰ ਵਿਖੇ ਪਹੁੰਚ ਕੇ ਲਾਭ ਪ੍ਰਾਪਤ ਕਰੋ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਸਵਰਨ ਸਿੰਘ, ਪੂਜਾ, ਪ੍ਰੀਆ, ਮਨੀਸ਼ਾ, ਗਗਨਦੀਪ ਕੌਰ, ਨਿਸ਼ਾ ਆਦਿ ਹਾਜਰ ਸਨ।
Previous Post Next Post