ਸੁਲਤਾਨਪੁਰ ਲੋਧੀ 27 ਦਸੰਬਰ( ਲਾਡੀ,ਦੀਪ ਚੋਧਰੀ,ਉਪੀ ਚੋਧਰੀ)ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਸਰਬਜੀਤ ਸਿੰਘ ਬੱਬੂ ਦੀ ਅਗਵਾਹੀ ਹੇਠ ਪ੍ਰਭਾਤ ਫੇਰੀਆਂ ਮੱਹਲਾ ਪ੍ਰੇਮਪੁਰਾ ਤੋਂ ਹੁੰਦੀ ਹੋਈ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਪਿੰਡ ਸੁਲਤਾਨਪੁਰ ਰੂਲਰ ਪਹੁੰਚੀ ਜਿੱਥੇ ਪਿੰਡ ਵਾਸੀਆਂ ਵੱਲੋਂ ਪ੍ਰਭਾਤ ਫੇਰੀ ਦਾ ਫੁੱਲਾਂ ਦੀ ਵਰਖਾ ਕਰਕੇ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਪ੍ਰਭਾਤ ਫੇਰੀ ਬਾਬਾ ਪਰਮਜੀਤ ਸਿੰਘ ਪੰਮਾ ਅਤੇ ਜਸਵੰਤ ਕੌਰ ਦੇ ਘਰ ਪਹੁੰਚੇ ਪਰਿਵਾਰਾਂ ਅਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਇਸ ਮੌਕੇ ਭਾਈ ਸਰਬਜੀਤ ਸਿੰਘ ਬੱਬੂ ਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰ ਕੌਰ ਜੀ ਅਤੇ ਉਹਨਾਂ ਦੇ ਚਾਰ ਸਾਹਿਬਜ਼ਾਦਿਆਂ ਦਾ ਵਿਸਤਾਰ ਨਾਲ ਇਤਿਹਾਸ ਸੰਗਤ ਸੁਣਾਇਆ ਇਸ ਮੌਕੇ ਬਾਬਾ ਸੁਰਜੀਤ ਸਿੰਘ ਗੁਰਬਾਜ ਸਿੰਘ ,ਬਲਵਿੰਦਰ ਸਿੰਘ ਡੇਰਾ ਸੈਯਦਾਂ,ਗੁਰਬਚਨ ਸਿੰਘ ਪੱਕਾ ਕੋਠਾ, ਹਰਪ੍ਰੀਤ ਸਿੰਘ ਸਿੱਧੂਵਾਲ, ਪ੍ਰੀਤਮ ਸਿੰਘ, ਨਿੱਕਾ ,ਗੁਰਨਾਮ ਪ੍ਰੀਤ ਸਿੰਘ ,ਪਿਆਰਾ ਸਿੰਘ, ਹਰਮਨਪ੍ਰੀਤ ਸਿੰਘ, ਬਲਵੀਰ ਸਿੰਘ ,ਜਤਿੰਦਰ ਸਿੰਘ ਡੇਰਾ ਸੈਯਦਾਂ, ਜਸਨਪ੍ਰੀਤ ਸਿੰਘ ਸੱਧੂਵਾਲ ,ਬੀਬੀ ਰਵਿੰਦਰ ਕੌਰ ,ਬੀਬੀ ਸਰਬਜੀਤ ਕੌਰ ,ਰੂਪ ਰਾਣੀ ,ਪਰਮਜੀਤ ਕੌਰ ,ਬਲਵਿੰਦਰ ਕੌਰ ਮਨਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।
ਸ੍ਰੀ ਗੋਬਿੰਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਸਰਬਜੀਤ ਸਿੰਘ ਬੱਬੂ ਦੀ ਅਗਵਾਈ ਹੇਠ ਕੱਢੀ ਗਈ ਪ੍ਰਭਾਤ ਫੇਰੀ ਦਾ ਸਵਾਗਤ ਕਰਦੇ ਹੋਏ ਬਾਬਾ ਪਰਮਜੀਤ ਸਿੰਘ ਅਤੇ ਸੰਗਤਾ
byB11 NEWS
-
0