10ਵੇਂ ਜੇ.ਪੀ.ਜੀ.ਏ ਕਿਸਾਨ ਮੇਲੇ ਦੀਆਂ ਤਿਆਰੀਆਂ ਮੁਕੰਮਲਨਕੋਦਰ ਵਿਖੇ ਹੋ ਰਿਹਾ ਦੋ ਦਿਨਾ ਕਿਸਾਨ ਮੇਲਾ ਅੱਜ ਤੋਂ ਸ਼ੁਰੂ

ਨਕੋਦਰ 7 ਦਸੰਬਰ ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ
ਦੋਆਬੇ ਦਾ ਗੜ੍ਹ ਮੰਨੇ ਜਾਂਦੇ ਨਕੋਦਰ ਦੀ ਨਵੀਂ ਦਾਣਾ ਮੰਡੀ ਵਿੱਚ ਲਗਾਏ ਜਾ ਰਹੇ 10ਵੇਂ ਜੇ.ਪੀ.ਜੀ.ਏ ਕਿਸਾਨ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। 8 ਦਸੰਬਰ ਨੂੰ ਇਸ ਕਿਸਾਨ ਮੇਲੇ ਦਾ ਉਦਘਾਟਨ ਉਘੇ ਵਾਤਾਵਰਣ ਪ੍ਰੇਮੀ ਰਾਜ ਸਭਾ ਮੈਂਬਰ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ, ਬਾਗਬਾਨੀ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ, ਨਕੋਦਰ ਹਲਕੇ ਦੀ ਐਮ ਐ ਲਏ ਬੀਬੀ ਇੰਦਰਜੀਤ ਕੌਰ, ਪਿੰਦਰ ਪੰਡੋਰੀ, ਜਲੰਧਰ ਪੋਟੈਟੋ ਗਰੋਵਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਰਾਜ ਸਿੰਘ ਨਿੱਜਰ ਤੇ ਜੇ.ਪੀ.ਜੀ.ਏ ਕਮੇਟੀ ਮੈਂਬਰ ਆਪਣੇ ਕਰ ਕਮਲਾ ਨਾਲ ਕਰਨਗੇ।ਇਸ ਦਿਨ 12 ਤੋਂ 3 ਵਜੇ ਤੱਕ ਚੱਲਣ ਵਾਲੇ ਸੈਮੀਨਾਰ ਵਿੱਚ ਗੰਨਾ, ਆਲੂ, ਬਾਗਬਾਨੀ, ਡੇਅਰੀ ਅਤੇ ਸਹਾਇਕ ਧੰਦਿਆਂ ਸਬੰਧੀ ਡਾ ਗੁਰਸ਼ਰਨ ਸਿੰਘ, ਡਾ ਪੀ ਕੇ ਸਿੰਘ ਗਡਵਾਸੂ ਤੋਂ, ਡਾ ਗੁਲਜਾਰ ਸਿੰਘ ਗੰਨਾ ਮਾਹਰ, ਸ੍ਰ ਮਹਿੰਦਰ ਸਿੰਘ ਦੋਸਾਂਝ ਖੇਤੀਬਾੜੀ ਮਾਹਰ, ਡਾ ਸੁਖਵਿੰਦਰ ਸਿੰਘ ਸੀਪੀਆਰਆਈ ਬਾਦਸ਼ਾਹਪੁਰ ਆਲੂ ਮਾਹਰ, ਡਾ ਸਤਪਾਲ ਸ਼ਰਮਾਂ ਆਲੂ ਮਾਹਰ ਪੀਏਯੂ, ਡਾ ਏ ਐਸ ਭੱਟ ਡਾਇਰੈਕਟਰ ਰੀਸਰਚ ਪੀਏਯੂ, ਡਾ ਹਰਪ੍ਰੀਤ ਕੌਰ ਜੋਆਇੰਟ ਡਾਇਰੈਕਟਰ ਐਗਰੀਕਲਚਰ ਵਿਭਾਗ  ਚੰਡੀਗੜ੍ਹ, ਡਾ ਨਵਜੋਤ ਸਿੰਘ ਬਰਾੜ ਸਬਜੀਆਂ ਦੇ ਮਾਹਰ ਪੀਏਯੂ ਤੋਂ ਕਿਸਾਨਾਂ ਨੂੰ ਸੰਬੋਧਨ ਕਰਨਗੇ। 
  9 ਦਸੰਬਰ ਨੂੰ ਆਲੂ, ਮੂੰਗਫਲੀ, ਡੇਅਰੀ, ਸਹਾਇਕ ਧੰਦੇ, ਕੁਦਰਤੀ ਖੇਤੀ, ਬਾਗਬਾਨੀ ਅਤੇ ਆਧੁਨਿਕ ਖੇਤੀ  ਸਬੰਧੀ ਹੋਣ ਵਾਲੇ ਸੈਮੀਨਾਰ ਵਿੱਚ ਡਾ ਆਰ ਐਸ ਗਰੇਵਾਲ , ਡਾ ਪ੍ਰਤੀਕ ਸਿੰਘ ਧਾਲੀਵਾਲ ਗਡਵਾਸੂ, ਮਾਸਟਰ ਜਰਨੈਲ ਸਿੰਘ ਮੂੰਗਫਲੀ ਦੀ ਖੇਤੀ ਦੇ ਮਾਹਰ, ਮਹਿੰਦਰ ਸਿੰਘ ਦੋਸਾਂਝ ਸਮੇਤ ਬਹੁਤ ਸਾਰੇ ਅਗਾਂਹਵਧੂ ਕਿਸਾਨ, ਖੇਤੀਬਾੜੀ ਮਾਹਰ ਡਾਕਟਰ ਕਿਸਾਨਾਂ ਦੇ ਰੂਬਰੂ ਹੋਣਗੇ।
ਪੰਜਾਬ ਦਾ ਕੇਂਦਰ ਬਿੰਦੂ ਨਕੋਦਰ ਵਿਖੇ ਪਹਿਲੀ ਵਾਰ ਹੋ ਰਹੇ ਇੰਨੇ ਵੱਡੇ ਕਿਸਾਨ ਮੇਲੇ ਵਿੱਚ 150 ਤੋਂ ਵੱਧ ਕੰਪਨੀਆਂ ਨੇ ਆਪਣੇ ਸਟਾਲ ਲਗਾਏ ਹਨ। ਜਿਸ ਵਿੱਚ ਟਰੈਕਟਰਾਂ ਦੀਆਂ ਕੰਪਨੀਆਂ, ਆਧੁਨਿਕ ਖੇਤੀਬਾੜੀ ਮਸੀਨਰੀ, ਨਵੇਂ ਬੀਜ, ਬਾਇਉ ਖਾਦਾਂ ਤੇ ਦਵਾਈਆਂ, ਟਾਇਰ ਕੰਪਨੀ, ਸਟੋਰੇਜ, ਸੋਲਰ, ਤੁਪਕਾ ਸਿੰਚਾਈ ਅਤੇ ਨਵੇ ਸਟਾਰਟ ਅਪ ਦੇ ਸਟਾਲਾਂ ਤੋਂ ਕਿਸਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ।
ਜਲੰਧਰ ਪੋਟੈਟੋ ਗਰੋਵਰ ਐਸੋਸੀਏਸ਼ਨ ਦੀ ਐਗਜੈਕਟਿਵ ਕਮੇਟੀ ਪਿਛਲੇ ਇੱਕ ਹਫਤੇ ਤੋਂ ਨਕੋਦਰ ਦੀ ਦਾਣਾ ਮੰਡੀ ਵਿੱਚ ਪੂਰੀ ਤਰਾਂ ਸਰਗਰਮ ਹੈ। ਪਹਿਲੀ ਵਾਰ ਜਲੰਧਰ ਤੋਂ ਦਫਤਰ ਆਰਜੀ ਤੌਰ ‘ਤੇ ਮੇਲੇ ਵਾਲੀ ਜਗਾ ਲਿਆਦਾਂ ਗਿਆ ਹੈ।
Previous Post Next Post