ਨਵੀਂ ਦਾਣਾ ਮੰਡੀ ਵਿਖੇ ਹਲਕਾ ਇੰਚਾਰਜ ਰਕੇਸ਼ ਨੀਟੂ ਨੇ ਕੀਤਾ ਸਵਾਗਤ

ਸੁਲਤਾਨਪੁਰ ਲੋਧੀ,
1 ਅਕਤੂਬਰ
ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ
ਕੇਂਦਰੀ ਰੇਲਵੇ ਸਟੇਟ ਮੰਤਰੀ ਰਵਨੀਤ ਸਿੰਘ ਬਿੱਟੂ  ਦਾ ਨਵੀਂ ਦਾਣਾ ਮੰਡੀ ਪਹੁੰਚਣ ਤੇ ਸ਼ਾਨਦਾਰ ਸਵਾਗਤ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਰਾਕੇਸ਼ ਕੁਮਾਰ ਨੀਟੂ ਵੱਲੋਂ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਨਵੀਂ ਦਾਣਾ ਮੰਡੀ ਵਿੱਖੇ ਰੱਖੇ ਸੰਖੇਪ ਸਮਾਗਮ ਵਿਚ ਪਹੁੰਚ ਕੇ ਆੜਤੀਆ, ਕਿਸਾਨਾਂ ਅਤੇ ਖਾਦ ਵਿਕਰੇਤਾਵਾਂ ਦੀਆ ਸਮੱਸਿਆਵਾਂ ਸੁਣੀਆਂ। ਇਸ ਮੌਕੇ ਕੇਂਦਰੀ ਮੰਤਰੀ ਬਿੱਟੂ ਨੇ ਕੇਦਰ ਸਰਕਾਰ ਦੀਆ ਕਾਰਜ ਪ੍ਰਣਾਲੀਆਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਕੇਂਦਰੀ ਮੰਤਰੀ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਸ਼ਤਾਬਦੀ ਸਮਾਗਮਾਂ ਦੌਰਾਨ ਰੇਲਵੇ ਵਿਭਾਗ ਵੱਲੋਂ ਜੋ ਅੰਡਰ ਬ੍ਰਿਜ ਬਣਾਏ ਗਏ ਸਨ ਬਰਸਾਤੀ ਮੌਸਮ  ਦੌਰਾਨ ਪਾਣੀ ਨਾਲ ਭਰ ਜਾਂਦੇ ਹੈ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਮੌਕੇ ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਲੋਕਾਂ ਚ ਧਿਆਨ ਲਿਆਂਦਾ ਗਿਆ ਅੰਡਰ ਬ੍ਰਿਜਾਂ ਦਾ ਮਸਲਾ ਤੇ ਰੇਲਵੇ ਸਟੇਸ਼ਨ ਦੀ ਬਿਲਡਿੰਗ ਦਾ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ ਅਤੇ ਇਤਿਹਾਸਿਕ ਸ਼ਹਿਰ ਨੂੰ ਦੂਸਰੇ ਸ਼ਹਿਰ ਨਾਲ ਜੋੜਨ ਵਾਸਤੇ ਵੱਧ ਤੋਂ ਵੱਧ ਟ੍ਰੇਨਾਂ ਚਲਾਉਣ ਦਾ ਪ੍ਰਬੰਧ ਵੀ ਜਲਦੀ ਹੀ ਕੀਤਾ ਜਾਵੇਗਾ। ਉਹ ਇਤਿਹਾਸਕ ਗੁਰੂਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਵੀ ਨਤਮਸਤਕ ਹੋਏ  ਗੁਰੂਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ ਉਹ ਹੜ ਪ੍ਰਭਾਵਿਤ ਖੇਤਰ ਪਿੰਡ ਸਰੂਪਵਾਲ ਵਿਖੇ ਰਾਹਤ ਸਮੱਗਰੀ ਵੰਡਣ ਲਈ ਰਵਾਨਾ ਹੋ ਗਏ।
Previous Post Next Post