ਸੰਤ ਸੀਚੇਵਾਲ ਵੱਲੋਂ ਚਾਰ ਪਿੰਡਾਂ ਨੂੰ ਪਾਣੀ ਦੇ ਟੈਂਕਰ ਭੇਟ

ਸੁਲਤਾਨਪੁਰ ਲੋਧੀ, 8 ਅਕਤੂਬਰ,(ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ)
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਅਖਤਿਆਰੀ ਫੰਡਾਂ ਵਿੱਚੋਂ 14 ਲੱਖ 63 ਹਜ਼ਾਰ ਰੁਪਏ ਤੋਂ ਵੱਧ ਦੀ ਗ੍ਰਾਂਟ ਜਾਰੀ ਕਰਕੇ ਚਾਰ ਪਿੰਡਾਂ ਨੂੰ ਪਾਣੀ ਦੇ ਟੈਂਕਰ ਸੌਂਪੇ ਹਨ। ਇਹ 5-5 ਹਜ਼ਾਰ ਲੀਟਰ ਸਮਰੱਥਾ ਵਾਲੇ ਟੈਂਕਰ ਵਾਤਾਵਰਣ ਸੰਭਾਲ ਅਤੇ ਪਿੰਡਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣਗੇ।
ਜੈਨਪੁਰ, ਸ਼ਾਹਵਾਲਾ ਅੰਦਰੀਸਾ, ਹੈਬਤਪੁਰ ਅਤੇ ਤਲਵੰਡੀ ਚੌਧਰੀਆਂ ਹਨ। ਇਨ੍ਹਾਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵੱਲੋਂ ਸੰਤ ਸੀਚੇਵਾਲ ਜੀ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਹ ਟੈਂਕਰ ਨਾ ਸਿਰਫ਼ ਪਿੰਡਾਂ ਦੇ ਸਾਂਝੇ ਸਮਾਗਮਾਂ ਵਿੱਚ ਵਰਤੇ ਜਾਣਗੇ, ਸਗੋਂ ਦਲਿਤ ਪਰਿਵਾਰਾਂ ਦੇ ਵਿਆਹ-ਸ਼ਾਦੀਆਂ ਵਿੱਚ ਵੀ ਬਹੁਤ ਲਾਹੇਵੰਦ ਸਾਬਤ ਹੋਣਗੇ। ਪੰਜ ਹਜ਼ਾਰ ਲੀਟਰ ਸਮਰੱਥਾ ਵਾਲੇ ਇਹ ਟੈਂਕਰ ਪਿੰਡਾਂ ਅਤੇ ਆਲੇ-ਦੁਆਲੇ ਲਗਾਏ ਬੂਟਿਆਂ ਨੂੰ ਪਾਣੀ ਦੇਣ ਦੇ ਨਾਲ-ਨਾਲ ਵੱਖ-ਵੱਖ ਸਮਾਗਮਾਂ ਦੌਰਾਨ ਪਾਣੀ ਦੀ ਲੋੜ ਪੂਰੀ ਕਰਨ ਵਿੱਚ ਸਹਾਇਕ ਰਹਿਣਗੇ। 
Previous Post Next Post