ਕਪੂਰਥਲਾ ਵਿਖੇ ਪਟਾਕਿਆਂ ਲਈ ਆਰਜ਼ੀ ਲਾਇਸੈਂਸਾਂ ਲਈ ਡਰਾਅ ਕੱਢਦੇ ਹੋਏ ਸਹਾਇਕ ਕਮਿਸ਼ਨਰ

ਕਪੂਰਥਲਾ, 8 ਅਕਤੂਬਰ(ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ)
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਕਪੂਰਥਲਾ ਜ਼ਿਲ੍ਹੇ ਵਿਚ ਇਸ ਸਾਲ ਦੌਰਾਨ ਪਟਾਕਿਆਂ ਦੀ ਸਟੋਰੇਜ ਤੇ ਵਿਕਰੀ ਲਈ ਡਰਾਅ ਰਾਹੀਂ 17 ਆਰਜ਼ੀ ਲਾਇਸੈਂਸ ਦਿੱਤੇ ਗਏ ਹਨ ।
ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਿਨੈਕਾਰਾਂ ਦੀ ਹਾਜ਼ਰੀ ਵਿੱਚ ਸਹਾਇਕ ਕਮਿਸ਼ਨਰ ਵਿਸ਼ਾਲ ਵਟਸ , ਸੁਪਰਡੈਂਟ ਅਨਿਲ ਕੁਮਾਰ ਕਾਲਾ ਤੇ ਹੋਰਨਾਂ ਕਰਮਚਾਰੀਆਂ ਵੱਲੋਂ ਪਾਰਦਰਸ਼ੀ ਤਰੀਕੇ ਨਾਲ ਡਰਾਅ ਕੱਢਿਆ ਗਿਆ ।
ਇਸ ਸਾਲ ਲਈ ਆਰਜ਼ੀ ਤੌਰ ‘ਤੇ ਕੱਢੇ ਗਏ 17 ਲਾਇਸੈਂਸਾਂ ਵਿੱਚੋਂ ਕਪੂਰਥਲਾ ਲਈ 6, ਫਗਵਾੜਾ ਲਈ 6, ਸੁਲਤਾਨਪੁਰ ਲੋਧੀ 2, ਭੁਲੱਥ ਲਈ 2 ਤੇ ਢਿਲਵਾਂ ਲਈ 1 ਲਾਇਸੈਂਸ ਕੱਢਿਆ ਗਿਆ । 
Previous Post Next Post