ਸੁਲਤਾਨਪੁਰ ਲੋਧੀ,(ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ)
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਵਿੱਚ ਬੀਤੇ ਦਿਨੀ ਆਏ ਹੜ ਦਾ ਜਾਇਜ਼ਾ ਲੈਣ ਤੇ ਰਾਹਤ ਸਮੱਗਰੀ ਵੰਡਣ ਲਈ ਭੇਜੇ ਵੱਖ-ਵੱਖ ਕੇਂਦਰੀ ਮੰਤਰੀਆਂ ਦੀ ਤਰ੍ਹਾਂ ਅੱਜ ਕੇਂਦਰੀ ਸੜਕੀ ਆਵਾਜਾਈ ਮੰਤਰੀ ਹਰਸ਼ ਮਲਹੋਤਰਾ ਹਲਕਾ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਖੇਤਰ ਸ਼ੇਖ ਮਾਂਗਾ, ਤਕੀਆ ਦਾ ਦੌਰਾ ਕੀਤਾ ਪਰੰਤੂ ਇਸ ਦੌਰੇ ਦੌਰਾਨ ਹਲਕਾ ਭਾਜਪਾ ਹਲਕਾ ਇੰਚਾਰਜ ਰਾਕੇਸ਼ ਨੀਟੂ,ਬਲਾਕ ਭਾਜਪਾ ਪ੍ਰਧਾਨ ਰਾਕੇਸ਼ ਪੁਰੀ ਤੇ ਹੋਰ ਸੀਨੀਅਰ ਭਾਜਪਾ ਆਗੂਆਂ ਦੀ ਗੈਰ ਮੌਜੂਦਗੀ ਸਾਰੇ ਹਲਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ । ਇਸ ਸਬੰਧ ਚ ਹਲਕਾ ਇੰਚਾਰਜ ਰਾਕੇਸ਼ ਨੀਟੂ ਨੇ ਦੱਸਿਆ ਕਿ ਹਲਕਾ ਸੁਲਤਾਨਪੁਰ ਲੋਧੀ ਦੇ ਭਾਜਪਾ ਆਗੂਆਂ ਨੂੰ ਕੇਂਦਰੀ ਮੰਤਰੀ ਦੇ ਦੌਰੇ ਬਾਰੇ ਕੁਝ ਵੀ ਨਾ ਦੱਸਣਾ ਇਹ ਪਾਰਟੀ ਵਿੱਚ ਦਾਖਲ ਹੋਏ ਗੈਰ ਭਾਜਪਾ ਆਗੂਆਂ ਦੀ ਕਾਰਜ ਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ।