ਸੰਸਥਾ 'ਜ਼ਿੰਦਗੀ ਏ ਆਸ' ਵੱਲੋਂ ਮੰਡ ਬਾਊਪੁਰ ਦੇ ਹੜ ਪੀੜਤਾਂ ਦੀ ਕੀਤੀ ਮਦਦ

ਸੁਲਤਾਨਪੁਰ ਲੋਧੀ 5 ਅਕਤੂਬਰ(ਲਾਡੀ,ਦੀਪਚੋਧਰੀ,ਉ.ਪੀ.ਚੋਧਰੀ)
ਬੀਤੇ ਸਮੇਂ ਦੌਰਾਨ ਦਰਿਆਵਾਂ ਦੇ ਪਾਣੀ ਦਾ ਪੱਧਰ ਵਧਣ ਕਾਰਨ ਸਮੁੱਚੇ ਪੰਜਾਬ ਅੰਦਰ ਆਏ ਹੜਾਂ ਕਾਰਨ ਸਥਿਤੀ ਬਹੁਤ ਭਿਆਨਕ ਬਣ ਗਈ ਸੀ ਜਿਸ ਨਾਲ ਵੱਡੀ ਗਿਣਤੀ ਵਿੱਚ ਜਿੱਥੇ ਫਸਲਾਂ ਬਰਬਾਦ ਹੋਈਆਂ ਉੱਥੇ ਵੱਡੀ ਗਿਣਤੀ ਵਿੱਚ ਲੋਕ ਵੀ ਇਸ ਦੀ ਮਾਰ ਹੇਠਾਂ ਆਏ। ਸਮੁੱਚੇ ਪੰਜਾਬ ਅੰਦਰ ਹੜਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਦੇਸ਼ ਵਿਦੇਸ਼ ਵਿੱਚੋਂ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ, ਰਾਜਨੀਤਕ, ਸਮਾਜ ਸੇਵੀ ਲੋਕਾਂ, ਕਲਾਕਾਰਾਂ, ਬੁੱਧੀਜੀਵੀ ਵਰਗ ਵੱਲੋਂ ਵੱਡੀ ਗਿਣਤੀ ਵਿੱਚ ਪੀੜਿਤ ਲੋਕਾਂ ਦੀ ਦਿਲ ਖੋਲ ਕੇ ਮਦਦ ਕੀਤੀ ਗਈ ਜਿਸ ਨਾਲ ਪੀੜਿਤ ਲੋਕਾਂ ਨੂੰ ਵੱਡੀ ਰਾਹਤ ਮਿਲੀ। ਇਸੇ ਮਹਿਮ ਤਹਿਤ ਅੱਜ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ 'ਜਿੰਦਗੀ ਏ ਆਸ' ਰਜਿ.ਜਲੰਧਰ ਵੱਲੋਂ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਮੰਡ ਬਾਊ ਪੁਰ ਦੇ ਪਿੰਡਾਂ ਰਾਮਪੁਰ ਗੌਰਾ, ਭੈਣੀ ਕਾਦਰ ਬਖਸ਼,ਭੈਣੀ ਬਹਾਦਰ, ਮੁਹੰਮਦਾਬਾਦ ਦਾ ਦੌਰਾ ਕੀਤਾ l ਇਸ ਸਮੇਂ ਸੰਸਥਾ ਦੇ ਚੇਅਰਮੈਨ ਕਰਨਲ ਸਰਬਜੀਤ ਸਿੰਘ ਸੋਖੀ, ਮਾਸਟਰ ਜਗਦੀਸ਼ ਸਿੰਘ, ਇੰਜ. ਅਵਤਾਰ ਸਿੰਘ ਬੈਂਸ, ਸੂਬੇਦਾਰ ਬਲਜੀਤ ਸਿੰਘ, ਜਥੇਦਾਰ ਸੂਰਤਾ ਸਿੰਘ ਅਤੇ ਪ੍ਰਿੰਸ ਨਿੰਜਾ ਹਾਜ਼ਰ ਸਨ l ਸੰਸਥਾ ਵਲੋਂ ਉਪਰੋਕਤ ਪਿੰਡਾਂ ਦੇ ਲੋਕਾਂ  ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦਿਤੇ ਗਏ ਤਾਂ ਜੋ ਉਹ ਆਪਣੀਆਂ ਰੋਜਾਨਾ ਲੋੜਾਂ ਪੂਰੀਆਂ ਕਰ ਸਕਣ l ਚੇਅਰਮੈਨ ਕਰਨਲ ਸਰਬਜੀਤ ਸਿੰਘ ਸੋਖੀ ਦੀ ਅਗਵਾਈ ਹੇਠ ਸੰਸਥਾਂ ਹੜ ਪੀੜਤ ਇਲਾਕਿਆਂ ਵਿੱਚ ਪਹੁੰਚੀ ਜਿੱਥੇ ਉਹਨਾਂ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਘਰਾਂ ਚ ਮਦਦ ਦਾ ਹੱਥ ਅੱਗੇ ਵਧਾਇਆ ਹੈ
Previous Post Next Post