ਕੈਬਨਿਟ ਮੰਤਰੀਆਂ ਨੇ ਕਿਹਾ ਕਿ ਸ਼ਿਲਪ ਦੇ ਦੇਵਤਾ ਵਿਸ਼ਵਕਰਮਾ ਵੱਲੋਂ ਦਿਖਾਏ ਰਾਸਤੇ ‘ਤੇ ਚੱਲਕੇ ਹੁਨਰ ਵਿਕਾਸ ਦੀ ਲੋੜ ਹੈ

ਫਗਵਾੜਾ, 22 ਅਕਤੂਬਰ ,(ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ)
ਪੰਜਾਬ ਦੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਤੇ ਸ੍ਰੀ ਮੋਹਿੰਦਰ  ਭਗਤ ਵੱਲੋਂ ਅੱਜ  ਵਿਸ਼ਵਕਰਮਾ ਦਿਵਸ ਦੇ ਸ਼ੁਭ ਦਿਹਾੜੇ 'ਤੇ 115 ਸਾਲ ਪੁਰਾਣੇ ਪ੍ਰਾਚੀਨ ਸ਼੍ਰੋਮਣੀ ਸ੍ਰੀ ਵਿਸ਼ਵਕਰਮਾ ਮੰਦਿਰ ਫਗਵਾੜਾ ਵਿਖੇ ਮੱਥਾ ਟੇਕਿਆ ਗਿਆ । ਇਸ ਮੌਕੇ ਸੰਸਦ ਮੈਂਬਰ ਡਾ ਰਾਜ ਕੁਮਾਰ ਚੱਬੇਵਾਲ ਵੀ ਹਾਜ਼ਰ ਸਨ। ਉਨ੍ਹਾਂ ਇਸ ਮੌਕੇ ਵਿਸ਼ਵਕਰਮਾ ਪੂਜਾ ਮਹਾਂਉਤਸਵ ਵਿਚ ਸ਼ਿਰਕਤ ਕੀਤੀ ਅਤੇ ਭਗਵਾਨ ਵਿਸ਼ਵਕਰਮਾ ਜੀ ਅੱਗੇ ਅਰਦਾਸ ਕੀਤੀ ਕਿ ਸਾਰਿਆਂ ਨੂੰ ਬੇਮਿਸਾਲ ਹੁਨਰ ਅਤੇ ਰਚਨਾਤਮਕ ਸਿਰਜਣ ਕਲਾ ਦਾ ਆਸ਼ੀਰਵਾਦ ਬਖਸ਼ਣ। ਇਸ ਮੋਕੇ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਸ਼ਿਲਪ ਦੇ ਦੇਵਤਾ ਵਿਸ਼ਵਕਰਮਾ ਵੱਲੋਂ ਦਿਖਾਏ ਰਾਸਤੇ ‘ਤੇ ਚੱਲਕੇ ਹੁਨਰ ਵਿਕਾਸ ਦੀ ਲੋੜ ਹੈ ਜਿਸ ਨਾਲ ਸਵੈ ਰੁਜ਼ਗਾਰ ਨੂੰ ਹੁਲਾਰਾ ਦੇ ਕੇ ਬੇਰੁਜ਼ਗਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਗਵਾਨ ਵਿਸ਼ਵਕਰਮਾ ਜੀ ਦਾ ਦਿਹਾੜਾ ਰਾਜ ਪੱਧਰ ‘ਤੇ ਲੁਧਿਆਣਾ ਵਿਖੇ ਮਨਾਇਆ ਗਿਆ ਜਦਕਿ ਉਹ ਫਗਵਾੜਾ ਦੇ ਇਸ ਸਦੀ ਤੋਂ ਵੀ ਵੱਧ ਪੁਰਾਣੇ ਮੰਦਿਰ ਵਿਖੇ ਨਤਮਸਤਕ ਹੋ ਕੇ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ ।
ਇਸ ਮੌਕੇ ਮੰਦਿਰ ਕਮੇਟੀ ਵੱਲੋਂ ਦੋਹਾਂ ਕੈਬਨਿਟ ਮੰਤਰੀਆਂ ਦਾ ਸਨਮਾਨ ਵੀ ਕੀਤਾ ਗਿਆ । 
Previous Post Next Post