ਮਾਣਯੋਗ ਰਾਜਪਾਲ ਨੂੰ ਦੇਸ਼ ‘ਚ ਦਲਿਤ ਵਰਗ ਨਾਲ ਹੋ ਰਹੇ ਧੱਕੇ ਸੰਬੰਧੀ ਮੰਗ ਪੱਤਰ ਸੌਂਪਿਆ

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ‘ਚ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਡਾ. ਸੁਖਵਿੰਦਰ ਸੁੱਖੀ, ਡਾ. ਚਰਨਜੀਤ ਸਿੰਘ ਤੇ ਪਾਰਟੀ ਆਗੂ ਪਵਨ ਕੁਮਾਰ ਟੀਨੂੰ, ਗੁਰਪ੍ਰੀਤ ਸਿੰਘ ਜੀਪੀ ਸਮੇਤ ਹੋਰ ਆਗੂ ਸਾਹਿਬਾਨਾਂ ਵੱਲੋਂ ਮਾਣਯੋਗ ਰਾਜਪਾਲ ਨੂੰ ਦੇਸ਼ ‘ਚ ਦਲਿਤ ਵਰਗ ਨਾਲ ਹੋ ਰਹੇ ਧੱਕੇ ਸੰਬੰਧੀ ਮੰਗ ਪੱਤਰ ਸੌਂਪਿਆ ਗਿਆ। ਦੇਸ਼ ਦੇ ਬੀਜੇਪੀ ਸ਼ਾਸਿਤ ਸੂਬਿਆਂ ‘ਚ ਲਗਾਤਾਰ ਦਲਿਤ ਵਰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉੱਚ ਅਹੁਦਿਆਂ ਵਾਲੇ ਵਿਅਕਤੀ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ।
Previous Post Next Post