ਸੁਲਤਾਨਪੁਰ ਲੋਧੀ, 18 ਅਕਤੂਬਰ(,ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ) ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹਰੀ ਦੀਵਾਲੀ ਮਨਾਉਣ ਦਾ ਸੱਦਾ ਦਿੰਦਿਆ ਮੰਗ ਕੀਤੀ ਹੈ ਕਿ ਪਟਾਕਿਆਂ ‘ਤੇ ਪੂਰਨ ਪਾਬੰਦੀ ਲੱਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਟਾਕੇ ਸਾਡੀ ਦੀਵਾਲੀ ਦਾ ਹਿੱਸਾ ਨਹੀ। ਇੱਥੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਵਿੱਚ ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦਾ ਵਾਤਾਵਰਨ ਬੇਹੱਦ ਦਰਜੇ ਤੱਕ ਖ਼ਰਾਬ ਹੋ ਚੁੱਕਾ ਹੈ। ਸ਼ਹਿਰਾਂ ਦੀ ਆਬੋ ਹਵਾ ਸਾਹ ਲੈਣ ਯੋਗ ਨਹੀਂ ਰਹੀ।
ਗੁਰੂਆਂ ਪੀਰਾਂ ਦੇ ਨਾਂਅ ‘ਤੇ ਵੱਸਦੇ ਪੰਜਾਬ ਵਿੱਚੋਂ ਹੀ ਗੁਰੂ ਨਾਨਕ ਦੇਵ ਜੀ ਨੇ ਪਵਿੱਤਰ ਵੇਈਂ ਕਿਨਾਰੇ ਤੋਂ ਹਵਾ, ਪਾਣੀ ਤੇ ਧਰਤੀ ਨੂੰ ਸਤਿਕਾਰ ਦੇਣ ਦੇ ਵਚਨ ਕੀਤੇ ਸਨ। ਇਸ ਲਈ ਸਾਰੇ ਸੰਸਾਰ ਨੂੰ ਤਾਂ ਇਸ ਧਰਤੀ ਤੋਂ ਸੇਧ ਦਿੱਤੀ ਜਾਣੀ ਚਾਹੀਦੀ ਸੀ। ਇਸ ਤਿਉਹਾਰ ‘ਤੇ ਪਟਾਕੇ ਚਲਾ ਕੇ ਇਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਖਲਲ ਨਾ ਪਾਈਏ। ਇਸ ਤਿਉਹਾਰ ਨੂੰ ਖੁਸ਼ੀਆਂ ਦਾ ਹੀ ਤਿਉਹਾਰ ਰਹਿਣ ਦਿੱਤਾ ਜਾਵੇ।