ਕਿਸੇ ਵੀ ਕਿਸਾਨ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਹੀਂ ਆਣ ਦਿੱਤੀ ਜਾਵੇਗੀ।

ਸੁਲਤਾਨ ਪੁਰ  ਲੋਧੀ, 5ਅਕਤੂਬਰ  (ਲਾਡੀ ,ਦੀਪ ਚੋਧਰੀ ,ਉ.ਪੀ.ਚੋਧਰੀ,) ਡੀ ਏ ਪੀ,  ਖਾਦ ਦੀ ਘੱਟ ਸਪਲਾਈ ਹੋਣ ਕਾਰਨ ਕਿਸਾਨਾਂ ਨੂੰ 10 ਦਾ ਬੁਰੇ ਮਹਈਆ ਕਰਵਾਏ ਜਾ ਰਹੇ ਹਨ ਇਹ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਅਫਸਰ ਜਸਪਾਲ ਸਿੰਘ ਨੇ ਦੱਸਿਆ  ਕਿ ਕਿਸਾਨਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ
ਸੁਲਤਾਨਪੁਰ ਲੋਧੀ ਵਿਖੇ ਛੁੱਟੀ ਵਾਲੇ ਦਿਨਵੀ ਡੀਏਪੀ ਖਾਦ ਮੁਹਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਖੇਤੀਬਾੜੀ ਅਫ਼ਸਰ ਸੁਲਤਾਨਪੁਰ ਲੋਧੀ ਡਾਕਟਰ ਜਸਪਾਲ ਸਿੰਘ ਨੇ ਫੋਨ ਤੇ ਜਾਣਕਾਰੀ ਸਾਂਝੀ ਕੀਤੀ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਇਸ ਲਈ ਅਸੀਂ ਛੁੱਟੀ ਵਾਲੇ ਦਿਨ ਖਾਦ ਦੇ ਰਹੇ ਹਾਂ। ਪਿੱਛੋਂ ਖਾਦ ਘੱਟ ਆਉਣ ਕਾਰਨ ਹਰ ਕਿਸਾਨ ਨੂੰ 10 ਬੋਰੇ ਦਿੱਤੇ ਜਾ ਰਹੇ ਹਨ। ਬਕਾਇਦਾ ਆਧਾਰ ਕਾਰਡ ਦੀ ਐਂਟਰੀ ਪਾ ਕੇ ਇਹ ਖਾਦ ਦਿੱਤੀ ਜਾ ਰਹੀ ਹੈ ਔਰ ਹਰ ਕਿਸਾਨ ਨੂੰ ਬਰਾਬਰ ਰੱਖਿਆ ਜਾ ਰਿਹਾ ਲਾਈਨਾਂ ਲੰਬੀਆਂ ਹੋਣ ਕਾਰਨ ਥੋੜਾ ਜਿਹਾ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ ਹੁਣ ਬਿਲਕੁਲ ਠੀਕ ਹੈ ਤੇ ਆਮ ਕਿਸਾਨਾਂ ਨੂੰ ਵੀ ਖਾਦ ਦਿੱਤੀ ਜਾ ਰਹੀ ਹੈ। ਕਿਸੇ ਵੀ ਕਿਸਾਨ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਹੀਂ ਆਣ ਦਿੱਤੀ ਜਾਵੇਗੀ।
Previous Post Next Post