ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸੰਗਤਾਂ ਨੂੰ ਸਲਾਨਾ ਜਾਗਰਣ ਦੀਆਂ ਦਿੱਤੀਆਂ

ਸੁਲਤਾਨਪੁਰ ਲੋਧੀ, 3ਅਕਤੂਬਰ (ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ)  ਸੁਲਤਾਨਪੁਰ ਲੋਧੀ ਦੇ ਨਵਦੁਰਗਾ ਮੰਦਿਰ ਮਹੱਲਾ ਪ੍ਰੇਮਪੁਰਾ ਵੱਲੋਂ ਰੇਲਵੇ ਸਟੇਸ਼ਨ ਰੋਡ ਤੇ 18 ਵਾਂ ਸਲਾਨਾ ਜਾਗਰਣ ਮਾਤਾ ਨਿਸ਼ਾ ਦੇਵਾ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ ।ਜਿਸ ਮੌਕੇ ਵਿਸ਼ੇਸ਼ ਤੌਰ ਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ, ਇਸ ਮੌਕੇ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸਮੂਹ ਸੰਗਤਾਂ ਨੂੰ 18ਵੇਂ ਸਲਾਨਾ ਜਾਗਰਣ ਦੀ ਵਧਾਈ ਦਿੱਤੀ । ਉਹਨਾਂ ਨੇ ਕਿਹਾ ਕਿ ਸਾਨੂੰ ਹਮੇਸ਼ਾ ਹੀ ਮਿਲ ਜੁਲ ਕੇ ਪ੍ਰੇਮ ਭਾਈਚਾਰੇ ਦੇ ਨਾਲ ਕੋਈ ਵੀ ਧਾਰਮਿਕ ਸਮਾਗਮ ਕਰਵਾਉਣੇ ਚਾਹੀਦੇ ਹਨ । ਉਹਨਾਂ ਨੇ ਮਾਤਾ ਨਿਸ਼ਾ  ਦੇਵਾ ਜੀ ਵੱਲੋਂ ਨਿਭਾਈਏ ਜਾ ਰਹੀਆ ਸੇਵਾਵਾਂ ਦੀ ਵੀ ਪ੍ਰਸ਼ੰਸਾ ਕੀਤੀ ।
ਇਸ ਮੌਕੇ  ਵਿਸ਼ਵ ਸੂਫੀ ਸੰਤ ਸਮਾਜ ਦੇ ਵਾਈਸ ਪ੍ਰਧਾਨ  ਦਵਿੰਦਰ ਭਗਤ ਅਤੇ ਮਾਤਾ ਨਿਸ਼ਾ  ਦੇਵਾ ਵੱਲੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਮਹਾਮਾਈ ਦੀ ਚੁੰਨੀ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਉਹਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਜਾਗਰਣ ਦੌਰਾਨ  ਪ੍ਰਸਿੱਧ ਗਾਇਕ ਜੋਤੀ ਸ਼ਰਮਾ ,ਨੇਹਾ ਸ਼ਰਮਾ ,ਕੁਲਦੀਪ ਕੇਸ਼ਵ ਵੱਲੋਂ ਮਾਤਾ ਰਾਣੀ  ਦਾ ਗੁਣਗਾਨ ਕੀਤਾ ਗਿਆ । ਅਤੇ ਆਪਣੇ ਭੇਟਾਂ ਦੇ ਭਗਤਾਂ ਨੂੰ ਨੱਚਣ ਦੀ ਮਜਬੂਰ ਕਰ ਦਿੱਤਾ । ਇਸ ਮੌਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਤਾ ਰਾਣੀ ਦਾ ਅਟੁੱਟ ਲੰਗਰ ਵੀ ਲਗਾਇਆ ਗਿਆ ।

Previous Post Next Post