ਨਿਰਮਲਾ ਸੰਪਰਦਾਇ ਪੁਰਾਤਨ ਵਿਰਸੇ ਦੇ ਨਾਲ ਨਾਲ ਡਿਜ਼ੀਟਲ ਹੋਣ ਵੱਲ ਵਧੇ : ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ, 14 ਅਕਤੂਬਰ,(ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ)
ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਨਿਰਮਲਾ ਸੰਤ ਮੰਡਲ ਵੱਲੋਂ ਕਰਵਾਏ ਜਾ ਰਹੇ ਦੋ ਦਿਨਾਂ ਅੰਤਰਰਾਸ਼ਟਰੀ ਸੈਮੀਨਾਰ ਦੇ ਪਹਿਲੇ ਦਿਨ ਦੇ ਆਖਰੀ ਸ਼ੈਸ਼ਨ ਦੌਰਾਨ ਪ੍ਰਧਾਨਗੀ ਭਾਸ਼ਣ ਦਿੰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੇ ਕਿਹਾ ਕਿ ਨਿਰਮਲਾ ਸੰਪਰਦਾਇ ਦੀ ਸਿੱਖ ਪੰਥ ਨੂੰ ਵੱਡੀ ਦੇਣ ਹੈ। ਨਿਰਮਲੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਲਿਖੇ ਗ੍ਰੰਥਾਂ ਨੂੰ ਜਿੱਥੇ ਡਿਜ਼ੀਟਲ ਰੂਪ ਦੇ ਕੇ ਸੰਭਾਲਣਾ ਚਾਹੀਦਾ ਹੈ ਉੱਥੇ ਨਵੀਆਂ ਛਾਪੀਆਂ ਜਾਣ ਵਾਲੀਆਂ ਕਿਤਾਬਾਂ ਨੂੰ ਵੀ ਡਿਜ਼ੀਟਲ ਰੂਪ ਦਿੱਤਾ ਜਾਵੇ। ਸੰਤ ਬਲਬੀਰ ਸਿੰਘ ਸੀਚੇਵਾਲ ਨਿਰਮਲਾ ਸੰਤ ਮੰਡਲ ਦੇ ਸਰਪ੍ਰਸਤ-ਕਮ-ਚੇਅਰਮੈਨ ਹਨ।
ਸੰਤ ਸੀਚੇਵਾਲ ਨੇ ਨਿਰਮਲਾ ਸੰਪਰਦਾਇ ਵੱਲੋਂ ਨਿਭਾਈ ਗਈ ਭੂਮਿਕਾ ਦਾ ਜ਼ਿਕਰ ਕਰਦਿਆ ਕਿਹਾ ਕਿ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਜ਼ੁੰਮਾ ਇਸ ਸੰਪਰਦਾ ਵੱਲੋਂ ਬੜੀ ਤਨਦੇਹੀ ਨਾਲ ਨਿਭਾਇਆ ਗਿਆ। ਇਸਦੇ ਨਾਲ ਹੀ ਵੈਦਿਕ ਪੱਖ ਨੂੰ ਵੀ ਨਿਰਮਲਾ ਸੰਪਰਦਾ ਨੇ ਆਪਣੀ ਜ਼ੁੰਮੇਵਾਰੀ ਸਮਝਦਿਆ ਇਸਦਾ ਪ੍ਰਸਾਰਾ ਪਿੰਡ ਪਿੰਡ ਤੱਕ ਕੀਤਾ ਹੈ।
Previous Post Next Post