ਰੇਲਵੇ ਸਟੇਸ਼ਨ ਦਾ ਸੁੰਦਰੀਕਰਨ ਕਰਨ ਵਾਸਤੇ ਕਰੋੜਾਂ ਰੁਪਏ ਖਰਚ ਕੀਤੇ ਸੀ ,ਨੀਟੂ

ਸੁਲਤਾਨਪੁਰ  ਲੋਧੀ ,30 ਸਤੰਬਰ: ( ਲਾਡੀ,ਦੀਪ ਚੋਧਰੀ, ਉ.ਪੀ.ਚੋਧਰੀ) ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ  ਤੇ ਲਾਈਟ  ਬੰਦ ਹੋਣ ਕਾਰਨ  ਸ਼ਰਧਾਲੂ ਅਤੇ ਯਾਤਰੀਆ ਨੂੰ ਭਾਰੀ ਪ੍ਰੇਸ਼ਾਨੀ  ਦਾ ਸਾਹਮਣਾ ਕਰਨਾ ਪੈਂਦਾ ਹੈ।
ਸ਼ਤਾਬਦੀ ਸਮਗਾਮ 2019 ਮੌਕੇ ਰੇਲਵੇ ਵਿਭਾਗ  ਵੱਲੋ  ਕਰੋੜਾ ਰੁਪਏ  ਖਰਚ ਕਰ ਕੇ ਸੁਲਤਾਨਪੁਰ  ਲੋਧੀ  ਰੇਲਵੇ ਸਟੇਸ਼ਨ  ਦੀ
ਇਮਾਰਤ  ਦਾ ਸੁੰਦਰੀਕਰਨ  ਕੀਤਾ। ਪ੍ਰੰਤੂ  ਰੇਲਵੇ ਵਿਭਾਗ ਵੱਲੋ
ਰੱਖ ਰਖਾਵ  ਵੱਲ  ਧਿਆਨ  ਨਹੀ ਦਿੱਤਾ ਜਾ ਰਹੀਆ ਹੈ।।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਕੇਸ਼ ਕੁਮਾਰ ਨੀਟੂ ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ ਨੇ ਕਿਹਾ ਹੈ ਕਿ ਰੇਲਵੇ ਵਿਭਾਗ ਵੱਲੋਂ 2019 ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਤਾਬਦੀ ਸਮਾਗਮ ਮੁੱਖ ਰੱਖਦੇ ਹੋਏ ਸੁਲਤਾਨਪੁਰ ਰੇਲਵੇ ਸਟੇਸ਼ਨ ਦਾ ਸੁੰਦਰੀਕਰਨ ਕਰਨ ਵਾਸਤੇ ਕਰੋੜਾਂ ਰੁਪਏ ਖਰਚ ਕੀਤੇ ਸੀ ਪਰ ਰੇਲਵੇ ਵਿਭਾਗ ਵੱਲੋਂ ਰੇਲਵੇ ਸਟੇਸ਼ਨ ਦੀ ਰੱਖ ਰਖਾਵ ਵੱਲ ਘੱਟ ਧਿਆਨ ਦੇਣ ਕਾਰਨ ਰੇਲਵੇ ਸਟੇਸ਼ਨ ਦੀ ਹਾਲਤ ਬਹੁਤ ਹੀ ਮਾੜੀ ਹੋ ਚੁੱਕੀ ਹੈ ਰੇਲਵੇ ਸਟੇਸ਼ਨ ਪਲੇਟਫਾਰਮ ਨੰਬਰ ਦੋ ਤੇ ਅਤੇ ਰੇਲਵੇ ਸਟੇਸ਼ਨ ਤੇ ਬਣਾਇਆ ਗਿਆ ਵੱਡਾ ਹਾਲ ਦੇ ਸਾਹਮਣੇ ਲਾਈਟਾਂ ਜੋ ਲਗਭਗ ਬੰਦ ਹੀ ਰਹਿੰਦੀਆਂ ਹਨ ਜੋ ਆਉਣ ਵਾਲੇ ਯਾਤਰੀ ਅਤੇ ਸ਼ਰਧਾਲੂਆਂ ਲਈ ਪਰੇਸ਼ਾਨੀ ਦਾ ਕਾਰਨ ਬਣਦੀਆਂ ਹੈ ਉਹਨਾਂ ਨੇ ਰੇਲ ਮੰਤਰੀ ਤੋਂ ਮੰਗ ਕੀਤੀ ਹੈ ਕਿ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਰੇਲਵੇ ਸਟੇਸ਼ਨ ਤੇ ਸੁਰੱਖਿਆ ਦੇ ਨਾਲ ਨਾਲ  ਲਾਈਟਿੰਗ ਦਾ ਵੀ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸੇ ਪ੍ਰਕਾਰ ਦੀ ਯਾਤਰੀਆਂ ਨੂੰ ਪਰੇਸ਼ਾਨੀ ਨਾ ਆਵੇ 
Previous Post Next Post