ਸੁਲਤਾਨਪੁਰ ਲੋਧੀ, 24 ਅਕਤੂਬਰ (ਲਾਡੀ,ਦੀਪਚੋਧਰੀ,ਉ.ਪੀ.ਚੋਧਰੀ):
ਅਣਖ ਅਤੇ ਗ਼ੈਰਤ ਦੇ ਪ੍ਰਤੀਕ ਅਮਰ ਸ਼ਹੀਦ ਊਧਮ ਸਿੰਘ ਦੀ ਵਿਲੱਖਣ ਕੁਰਬਾਨੀ ਨੂੰ ਸਿੱਜਦਾ ਕਰਦਿਆਂ ਪੰਜਾਬ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਸ਼ਹੀਦ ਊਧਮ ਸਕਿੱਲਡ ਡਿਵੈਲਪਮੈਂਟ ਐਂਡ ਇੰਟਰਪ੍ਰਨਿਓਰਸ਼ਿਪ ਯੂਨੀਵਰਸਿਟੀ ਪੰਜਾਬ 500 ਕਰੋੜ ਦੀ ਲਾਗਤ ਨਾਲ ਸਥਾਪਿਤ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕੰਬੋਜ ਫਾਊਂਡੇਸ਼ਨ ਵੱਲੋਂ ਸਥਾਪਿਤ ਕੀਤੀ ਜਾ ਰਹੀ ਇਹ ਯੂਨੀਵਰਸਿਟੀ ਦਾ ਮੂਲ ਮਕਸਦ ਨੌਜਵਾਨਾਂ ਨੂੰ ਹੁਨਰਮੰਦ, ਉੱਦਮੀ ਬਣਾ ਕੇ ਵਿਸ਼ਵ ਪੱਧਰ ਦੀਆਂ ਤਕਨੀਕਾਂ ਦੇ ਕਾਬਿਲ ਬਣਾਉਣਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਨੇ ਯੂਨੀਵਰਸਟੀ ਦੀ ਰੂਪ ਰੇਖਾ ਬਾਰੇ ਚਾਨਣਾ ਪਾਉਂਦਿਆਂ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹਲਕਾ ਸੁਲਤਾਨਪੁਰ ਲੋਧੀ ਦੇ ਭਾਈਚਾਰੇ ਨਾਲ ਸਬੰਧਿਤ ਆਗੂਆਂ ਨਾਲ ਕੀਤਾ।
ਇਸ ਮੌਕੇ ਡਾ. ਕੌੜਾ ਨੇ ਸਥਾਨਕ ਭਾਈਚਾਰੇ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਨੌਜਵਾਨਾਂ ਵਿੱਚ ਨਵੀਨਤਾ, ਰਚਨਾਤਮਕਤਾ ਅਤੇ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰੇਗੀ। ਉਦਯੋਗਾਂ ਦੀਆਂ ਲੋੜਾਂ ਮੁਤਾਬਕ ਨੌਜਾਵਾਨਾਂ ਨੂੰ ਸਿੱਖਿਆ ਪ੍ਰਦਾਨ ਕਰੇਗੀ, ਜਿਸ ਨਾਲ ਪੰਜਾਬ ਵਿੱਚ ਆਰਥਿਕ ਵਿਕਾਸ ਦਾ ਰਾਹ ਪੱਧਰਾ ਹੋਵੇਗਾ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦਾ ਧਿਆਨ ਆਰਟੀਫੀਸ਼ੀਅਲ ਇੰਟੈਲੀਜੈਂਸ, ਡੇਟਾ ਸਾਇੰਸ, ਰੋਬੋਟਿਕਸ, ਸਾਈਬਰ ਸੁਰੱਖਿਆ ਅਤੇ ਉੱਨਤ ਉੱਦਮਤਾ ਪ੍ਰੋਗਰਾਮਾਂ ਵਰਗੀਆਂ ਅਤਿ-ਆਧੁਨਿਕ ਤਕਨਾਲੋਜੀਆਂ 'ਤੇ ਕੇਂਦਰਿਤ ਹੋਵੇਗਾ। ਇਹ ਯੂਨੀਵਰਸਿਟੀ ਕੈਂਪਸ ਅਤਿ-ਆਧੁਨਿਕ ਬੁਨਿਆਦੀ ਢਾਂਚੇ, ਡਿਜੀਟਲ ਕਲਾਸਰੂਮ, ਖੋਜ ਕੇਂਦਰ, ਨਵੀਨਤਾ ਕੇਂਦਰ ਅਤੇ ਇਨਕਿਊਬੇਸ਼ਨ ਸਹੂਲਤਾਂ ਨਾਲ ਲੈਸ ਹੋਵੇਗਾ। ਇਸ ਯੂਨੀਵਰਸਿਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਅਜੌਕੇ ਯੁੱਗ, ਤਕਨਾਲੋਜੀ ਸੰਚਾਲਿਤ ਅਰਥਵਿਵਸਥਾ, ਨਵੀਨਤਾ, ਉੱਦਮਤਾ ਅਤੇ ਉਦਯੋਗ-ਅਧਾਰਿਤ ਉੱਦਮਾਂ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੇ ਹੁਨਰ ਅਤੇ ਸਰੋਤ ਪ੍ਰਦਾਨ ਕਰਨਾ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਜਾਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਬਗੈਰ ਲੱਖਾਂ ਰੁਪਇਆ ਖਰਚ ਕੀਤੇ ਹੁਨਰਮੰਦ ਬਣ ਕੇ ਜਾਣਾ ਚਾਹੀਦਾ ਹੈ ਤਾਂ ਜੋ ਉਥੇ ਤੁਹਾਨੂੰ ਚੰਗੀਆਂ ਨੌਕਰੀਆਂ ਮਿਲ ਸਕਣ ਅਤੇ ਚੰਗਾ ਪੈਸਾ ਪ੍ਰਾਪਤ ਕੀਤਾ ਜਾ ਸਕੇ।
ਇਸ ਮੌਕੇ ਪ੍ਰੋ. ਸੂਬਾ ਸਿੰਘ ਥਿੰਦ ਠੱਟਾ ਨਵਾਂ, ਡਾ. ਇਕਬਾਲ ਸਿੰਘ ਚਤਰੱਥ ਅਮ੍ਰਿੰਤਸਰ, ਬਲਜਿੰਦਰ ਸਿੰਘ ਧੰਜੂ ਮੁਹਾਲੀ, ਪ੍ਰੋਫੈਸਰ ਡਾ. ਬਲਵਿੰਦਰ ਸਿੰਘ ਥਿੰਦ ਨੇ ਕਿਹਾ ਕਿ ਕੰਬੋਜ ਭਾਈਚਾਰੇ ਲਈ ਇਹ ਪ੍ਰੋਜੈਕਟ ਇੱਕ ਇਤਿਹਾਸਕ ਮੀਲ ਪੱਥਰ ਹੈ ਜੋ ਸਿੱਖਿਆ, ਨੌਜਵਾਨਾਂ ਦੇ ਸਸ਼ਕਤੀਕਰਨ ਅਤੇ ਸ਼ਹੀਦ ਊਧਮ ਸਿੰਘ ਦੀ ਵਿਰਾਸਤ ਦੇ ਸਨਮਾਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਡਾ. ਕੌੜਾ ਨੇ ਕੰਬੋਜ ਫਾਉਂਡੇਸ਼ਨ ਵੱਲੋਂ ਕੀਤੇ ਜਾਣ ਵਾਲੇ ਪ੍ਰੋਜੈਕਟਾਂ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਭਾਈਚਾਰੇ ਵੱਲੋਂ ਬਣਾਈ ਇਹ ਫਾਊਂਡੇਸ਼ਨ ਜਿਥੇ ਯੂਨੀਵਰਸਿਟੀ ਬਣਾਉਣ ਦਾ ਸੁਪਨਾ ਪੂਰਾ ਕਰ ਰਹੀ ਹੈ, ਇਸ ਦੇ ਨਾਲ ਕੰਬੋਜ ਕਾਰਪੋਰੇਸ਼ਨ ਵੀ ਬਣਾਈ ਜਾ ਰਹੀ ਹੈ। ਆਉਣ ਵਾਲ ਸਮੇਂ ਵਿਚ ਕੰਬੋਜ ਬੈਂਕ, ਏਡ ਐਂਡ ਰਿਲੀਫ ਅਤੇ ਮੈਡੀਸਿਟੀ ਖੋਲ੍ਹੇ ਜਾਣ ਦੇ ਟੀਚੇ ਨੂੰ ਵੀ ਜਲਦ ਸਰ ਕਰੇਗੀ, ਜਿਸ ਦੀ ਮੀਟਿੰਗ ਵਿਚ ਹਾਜ਼ਰੀਨ ਨੇ ਸ਼ਲਾਘਾ ਕੀਤੀ ।

Tags
ਸੁਲਤਾਨਪੁਰ ਲੋਧੀ