ਸੁਲਤਾਨਪੁਰ ਲੋਧੀ, 02 ਅਕਤੂਬਰ(,ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ)
ਬਾਊਪੁਰ ਮੰਡ ਇਲਾਕੇ ਵਿੱਚ ਹੜ੍ਹ ਨਾਲ ਹੋਈ ਤਬਾਹੀ ਵਿੱਚੋਂ ਲੋਕ ਉਭਰਨ ਲੱਗ ਪਏ ਹਨ। ਆਰਜ਼ੀ ਬੰਨ੍ਹਾਂ ਨੂੰ ਬਣਾਉਣ ਦਾ ਕੰਮ ਜਿੱਥੇ ਤੇਜ਼ੀ ਨਾਲ ਚੱਲ ਰਿਹਾ ਹੈ ਉਥੇ ਨਾਲ ਹੀ ਕਿਸਾਨਾਂ ਦੇ ਖੇਤਾਂ ਵਿੱਚ ਹੜ੍ਹ ਨਾਲ ਪਏ 50 ਫੁੱਟ ਡੂੰਘੇ ਟੋਇਆ ਭਰਨ ਦਾ ਕੰਮ 80 ਫੀਸਦੀ ਮੁਕੰੰਮਲ ਹੋ ਗਿਆ ਹੈ। ਪਰਜ਼ੀਆਂ ਕਲਾਂ ਤੋਂ 10 ਟਰੈਕਟਰ ਲੈਕੇ ਆਏ ਅਮਰੀਕ ਸਿੰਘ ਕਲੇਰ ਨੇ ਦੱਸਿਆ ਕਿ ਇਹ ਟੋਇਆ ਤਿੰਨ ਏਕੜ ਤੋਂ ਵੀ ਵੱਧ ਰਕਬੇ ਵਿੱਚ ਫੈਲਿਆ ਹੋਇਆ ਸੀ ਤੇ ਇਹ ਟੋਇਆ 50 ਫੁੱਟ ਤੋਂ ਵੀ ਵੱਧ ਡੂੰਘਾ ਸੀ। ਉਨ੍ਹਾਂ ਕਿਹਾ ਕਿ ਇਸ ਟੋਏ ਨੂੰ ਪੂਰਨਾ ਆਪਣੇ ਆਪ ਵਿੱਚ ਹੀ ਵੱਡੀ ਚਣੌਤੀ ਸੀ।ਇਹ ਟੋਇਆ ਆਉਂਦੇ ਦੋ ਦਿਨਾਂ ਵਿੱਚ ਪੂਰਿਆ ਜਾਵੇਗਾ।
ਬਾਊਪੁਰ ਮੰਡ ਇਲਾਕੇ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਚੱਲ ਰਹੀ ਹੈ। ਲੰਘੀ 21 ਸਤੰਬਰ ਤੋਂ ਖੇਤਾਂ ਵਿੱਚੋਂ ਰੇਤਾ ਤੇ ਗਾਰ ਚੁੱਕਣ ਦਾ ਕੰਮ ਚੱਲ ਰਿਹਾ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਚਣੌਤੀ ਭਰੇ ਟੋਏ ਨੂੰ ਪੂਰਨ ਲਈ ਜਿਹੜੀ ਸੇਵਾ ਚੱਲ ਰਹੀ ਹੈ। ਉਸ ਦਾ ਅੱਜ 12 ਵਾਂ ਦਿਨ ਹੈ। ਦਰਿਆ ਦੇ ਤੇਜ਼ ਵਹਾਅ ਨੇ ਤਿੰਨ ਖੇਤਾਂ ਵਿੱਚ 45 ਤੋਂ 50 ਫੁੱਟ ਦੇ ਕਰੀਬ ਡੂੰਘਾ ਟੋਇਆ ਪੈ ਗਿਆ ਸੀ। ਇਸ ਟੋਏ ਨੂੰ ਪੂਰਨ ਲਈ ਰੋਜ਼ਾਨਾ 100 ਤੋਂ ਵੱਧ ਟਰੈਕਟਰ ਲੱਗੇ ਰਹਿੰਦੇ ਸਨ ਤੇ ਇੱਕ ਐਕਸਾਵੇਟਰ ਮਸ਼ੀਨ ਵੀ ਦਿਨ ਰਾਤ ਕੰਮ ਕਰਦੀ ਰਹੀ।
ਪੀੜਤ ਕਿਸਾਨ ਜਸਵੀਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਖੇਤਾਂ ਦੇ ਅੇਨ ਸਾਹਮਣੇ ਤੋਂ ਆਰਜ਼ੀ ਬੰਨ੍ਹ ਟੁੱਟ ਗਿਆ ਸੀ। ਉਨ੍ਹਾਂ ਨੂੰ ਨਹੀਂ ਸੀ ਉਮੀਦ ਕਿ ਉਨ੍ਹਾਂ ਦੀ ਜ਼ਮੀਨ ਵਿੱਚ ਏਨਾ ਡੂੰਘਾ ਟੋਇਆ ਪੈ ਜਾਵੇਗਾ। ਇਹ ਟੋਇਆ ਪੂਰਨ ਤੋਂ ਅਸਮਰੱਥ ਸੀ। ਜਸਵੀਰ ਸਿੰਘ ਨੇ ਦੱਸਿਆ ਕਿ ਸੰਤ ਸੀਚੇਵਾਲ ਜਦੋਂ 2019 ਦੇ ਹੜ੍ਹ ਦੌਰਾਨ ਸਤਲੁਜ ਦਰਿਆ ‘ਤੇ ਬਣੇ ਰੇਲਵੇ ਪੁਲ ਦੇ ਹੇਠੋਂ 15 ਤੋਂ 17 ਫੁੱਟ ਤੱਕ ਜੰਮੀ ਗਾਰ ਕੱਢ ਰਹੇ ਸਨ ਤਾਂ ਉਸ ਵੇਲੇ ਵੀ ਉਨ੍ਹਾਂ ਨੇ 1988 ਦੇ ਹੜ੍ਹਾਂ ਦੌਰਾਨ ਪਏ ਟੋਏ ਨੂੰ ਪੂਰ ਕੇ ਗਰੀਬ ਕਿਸਾਨਾਂ ਦੀ ਜ਼ਮੀਨ ਮੁੜ ਬਹਾਲ ਕਰ ਦਿੱਤੀ ਸੀ। ਇਸ ਲਈ ਉਨ੍ਹਾਂ ਦੇ ਸਮੁੱਚੇ ਪਰਿਵਾਰ ਇਹ ਉਮੀਦ ਬੱਝੀ ਹੋਈ ਸੀ ਕਿ ਸੰਤ ਸੀਚੇਵਾਲ ਜੀ ਦੀ ਅਗਵਾਈ ਹੇਠ ਚੱਲ ਰਹੀ ਕਾਰਸੇਵਾ ਦੌਰਾਨ ਇਸ ਕੰਮ ਨੂੰ ਮੁਕੰਮਲ ਕਰ ਲਿਆ ਜਾਵੇਗਾ।

Tags
ਸੁਲਤਾਨਪੁਰ ਲੋਧੀ