ਸੁਲਤਾਨਪੁਰ ਲੋਧੀ 17 ਅਕਤੂਬਰ (ਲਾਡੀ,ਦੀਪਚੋਧਰੀ,ਉ.ਪੀ.ਚੋਧਰੀ)
ਪੂਰਨ ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਕਾਰ ਸੇਵਾ ਵਾਲਿਆਂ ਦੀ 31ਵੀਂ ਤੇ ਸੰਤ ਬਾਬਾ ਤਰਲੋਚਨ ਸਿੰਘ ਦੀ 22ਵੀਂ ਸਲਾਨਾ ਬਰਸੀ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਦੀ ਅਗਵਾਈ ਹੇਠ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਮਨਾਈ ਗਈ । ਸੰਤਾਂ ਮਹਾਂਪੁਰਸ਼ਾਂ ਦੀ ਸਲਾਨਾ ਬਰਸੀ ਦੇ ਸਮਾਗਮਾਂ ਨੂੰ ਸਮਰਪਿਤ ਦੂਜੀ ਲੜੀ ਦੇ 16 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਗ੍ਰੰਥੀ ਸਿੰਘ ਵੱਲੋਂ ਸੰਪੂਰਨਤਾ ਦੀ ਅਰਦਾਸ ਕੀਤੀ ਗਈ। ਉਪਰੰਤ ਦੀਵਾਨ ਹਾਲ ਵਿੱਚ ਸੁੰਦਰ ਦੀਵਾਨ ਸਜਾਏ ਗਏ ਜਿਸ ਵਿਚ ਸੰਤ ਬਾਬਾ ਲੀਡਰ ਸਿੰਘ ਗੁਰਸਰ ਸਾਹਿਬ ਸੈਫਲਾਬਾਦ, ਬਾਬਾ ਗੁਰਰਾਜਪਾਲ ਸਿੰਘ ਤੇ ਬਾਬਾ ਹਰਦੀਪ ਸਿੰਘ ਡੇਰਾ ਮਹਾਂਰਾਜ ਅੰਮ੍ਰਿਤਸਰ, ਬਾਬਾ ਹਰਦੀਪ ਸਿੰਘ ਡੇਰਾ ਬਾਬਾ ਸ੍ਰੀ ਚੰਦ ਜੀ ਬੂੜੇਵਾਲ ਆਦਿ ਸੰਗਤਾਂ ਦੇ ਸਨਮੁੱਖ ਹੋਏ। ਇਸ ਮੌਕੇ ਇਲਾਕੇ ਦੀਆਂ ਹੋਰ ਸ਼ਖ਼ਸੀਅਤਾਂ ਵੱਲੋਂ ਵੀ ਹਾਜ਼ਰੀਆਂ ਭਰੀਆਂ ਗਈਆਂ। ਸਮਾਗਮ ਦੌਰਾਨ ਭਾਈ ਕੁਲਵੰਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਾਲੇ, ਭਾਈ ਅਵਤਾਰ ਸਿੰਘ ਦੂਲੋਵਾਲ ਦਾ ਕਵੀਸ਼ਰੀ ਜਥਾ, ਭਾਈ ਗੁਰਦੇਵ ਸਿੰਘ ਯੂਕੇ ਕੀਰਤਨੀ ਜਥਾ, ਭਾਈ ਅਮਨਦੀਪ ਸਿੰਘ ਕੀਰਤਨੀ ਜਥਾ, ਭਾਈ ਸਤਨਾਮ ਸਿੰਘ ਲਾਲੂ ਘੁੰਮਣ ਵਾਲੇ ਢਾਡੀ ਜਥਾ ਆਦਿ ਵੱਲੋਂ ਕਵੀਸਰੀ,ਕੀਰਤਨ ਰਾਹੀਂ ਸੰਗਤਾਂ ਨੂੰ ਸੰਤ ਬਾਬਾ ਕਰਤਾਰ ਸਿੰਘ ਤੇ ਸੰਤ ਬਾਬਾ ਤਰਲੋਚਨ ਸਿੰਘ ਦੇ ਜੀਵਨ ਤੇ ਗੁਰ ਇਤਿਹਾਸ ਦੀ ਸਾਂਝ ਪਾਉਂਦਿਆਂ ਨਿਹਾਲ ਕੀਤਾ। ਸਮਾਗਮ ਸਮੇਂ ਸੰਤਾ ਮਹਾਂਪੁਰਸ਼ਾਂ, ਕੀਰਤਨੀ ਜਥੇ, ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੀਆਂ ਸੰਗਤਾਂ ਸਮੇਤ ਹੋਰ ਪਹੁੰਚੀਆਂ ਸਖਸ਼ੀਅਤਾਂ ਅਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੀਆਂ ਸੰਗਤਾਂ ਬਾਬਾ ਹਰਜੀਤ ਸਿੰਘ ਤੇ ਗੁਰਦੁਆਰਾ ਦਮਦਮਾ ਸਾਹਿਬ ਸਮੂਹ ਸੰਗਤ ਇਲਾਕਾ ਨਿਵਾਸੀ, ਸਮੂਹ ਸੰਗਤ ਪਿੰਡ ਠੱਟਾ ਪੁਰਾਣਾ, ਸਮੂਹ ਸੰਗਤ ਦੰਦੂਪੁਰ, ਕੁਲਵੰਤ ਸਿੰਘ ਰਾਜਸਥਾਨ ,ਪੁਨੀਤਪਾਲ ਸਿੰਘ ਲੁਧਿਆਣਾ , ਗੁਰਦਿੱਤ ਸਿੰਘ ਲੁਧਿਆਣਾ, ਹਰਭਜਨ ਸਿੰਘ ਜਲੰਧਰ ,ਅਮਰੀਕ ਸਿੰਘ ਦਾ ਪਰਿਵਾਰ ਗੋਇੰਦਵਾਲ ਸਾਹਿਬ, ਜਸਪਾਲ ਸਿੰਘ ਜਲੰਧਰ, ਜਗਜੀਤ ਸਿੰਘ ਲਖੀਮਪੁਰ ਖੀਰੀ ਯੂਪੀ ,ਹਰਜੀਤ ਸਿੰਘ ਤਰਨਪਾਲ ਸਿੰਘ ਇਟਾਵਾ ਕਾਨਪੁਰ ਯੂਪੀ, ਭੁਪਿੰਦਰ ਸਿੰਘ ਨੈਨੀਤਾਲ ਉੱਤਰਾਖੰਡ, ਬਲਦੇਵ ਸਿੰਘ ਲੁਧਿਆਣਾ ਕਾਨਪੁਰ ਵਾਲੇ, ਬਿਕਰਮਜੀਤ ਸਿੰਘ ਰਸੂਲਪੁਰ, ਬਲਕਾਰ ਸਿੰਘ ਪਡੋਰੀ ਜਗੀਰ ਆਦਿ ਦਾ ਸੰਤ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਾਲਿਆਂ ਵੱਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।