ਸੁਲਤਾਨਪੁਰ ਲੋਧੀ, 27 ਸਤੰਬਰ,(ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ)
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਸ਼ਵ ਦਰਿਆ ਦਿਵਸ ਦੀ ਪੂਰਬ ਸੰਧਿਆ ‘ਤੇ ਸੁਨੇਹਾ ਦਿੰਦਿਆ ਕਿਹਾ ਕਿ ਹਜ਼ਾਰਾਂ ਸਾਲ ਪਹਿਲਾਂ ਦੁਨੀਆਂ ਦੀਆਂ ਸਭਿਆਤਾਵਾਂ ਦਾ ਵਿਕਾਸ ਦਰਿਆਵਾਂ ਕਿਨਾਰੇ ਹੀ ਹੋਇਆ ਸੀ। ਸਾਫ਼ ਸੁਥਰੇ ਦਰਿਆ ਹਰ ਦੇਸ਼ ਦੀ ਵਿਰਾਸਤ ਹੁੰਦੇ ਹਨ। ਅੱਜ ਮੌਸਮ ਦੇ ਵਿਗੜੇ ਮਿਜ਼ਾਜ਼ ਕਾਰਨ ਜੋ ਹੜ੍ਹ ਆਏ ਹਨ ਉਸ ਨੇ ਮੂੰਹ ਜ਼ੋਰ ਹੋਏ ਦਰਿਆਵਾਂ ਦੇ ਵਿਕਰਾਲ ਰੂਪ ਨੂੰ ਦਿਖਾਇਆ ਹੈ। ਦੁਨੀਆਂ ਵਿੱਚ ਪੰਜਾਬ ਵਰਗੀ ਧਰਤੀ ਕਿਧਰੇ ਵੀ ਨਹੀਂ ਹੈ ਜਿੱਥੇ ਪੰਜ ਦਰਿਆ ਵਗਦੇ ਹੋਣ ਤੇ ਸੂਬੇ ਦਾ ਨਾਂਅ ਦੇ ਅਰਥ ਵੀ ਪੰਜ ਪਾਣੀਆਂ ਨਾਲ ਭਾਵ ਕਿ ਪੰਜਾਂ ਦਰਿਆਵਾ ਨਾਲ ਜੁੜਦੇ ਹਨ। ਪਰ ਅੱਜ ਦੁਨੀਆ ਭਰ ਵਿੱਚ ਵਗਦੇ ਦਰਿਆਵਾਂ ਦੀ ਹੋਂਦ ਖਤਰੇ ਵਿੱਚ ਪਈ ਹੋਈ। ਕਿਉਂਕਿ ਜਿੱਥੇ ਇਹਨਾਂ ਤੇ ਨਜ਼ਾਇਜ਼ ਕਬਜ਼ੇ ਹੋ ਰਹੇ ਹਨ ਉੱਥੇ ਹੀ ਇਹਨਾਂ ਕੁਦਰਤੀ ਸਰੋਤਾਂ ਵਿੱਚ ਬੇਹਤਾਸ਼ਾ ਜ਼ਹਿਰੀਲਾ ਤੇ ਗੰਦਾ ਪਾਣੀ ਪਾਇਆ ਜਾ ਰਿਹਾ ਹੈ। ਜਿਸ ਨਾਲ ਜਲਚਰ ਜੀਵਾਂ ਦੀ ਵੀ ਕਈ ਪ੍ਰਜਾਤੀਆਂ ਲੁਪਤ ਹੋ ਚੁੱਕੀਆਂ ਹਨ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਦਰਿਆਵਾਂ ਦੀ ਮੌਜੂਦਗੀ ਹਮੇਸ਼ਾਂ ਮਨੁੱਖੀ ਸਾਂਝੀ ਨੂੰ ਵਧਾਉਣ ਵਿੱਚ ਮੱਦਦਗਾਰ ਸਾਬਿਤ ਹੋਈ ਹੈ। ਸਾਲ 2025 ਵਿੱਚ ਜਿਹੜਾ ਕੌਮਾਂਤਰੀ ਪੱਧਰ ‘ਤੇ ਦਰਿਆ ਦਿਵਸ ਮਨਾਇਆ ਜਾ ਰਿਹਾ ਹੈ ਉਸ ਦਾ ਨਾਅਰਾ ਵੀ “ ਸਮੁੰਦਰ ਤੋਂ ਸਰੋਤ ਤੱਕ-ਨਦੀ ਸਾਨੂੰ ਸਾਰਿਆਂ ਨੂੰ ਜੋੜਦੀ ਹੈ”। ਸੰਤ ਸੀਚੇਵਾਲ ਨੇ ਕਿਹਾ ਕਿ ਅੱਜ ਦੁਨੀਆਂ ਭਰ ਵਿੱਚ ਦਰਿਆਵਾਂ ਅਤੇ ਨਦੀਆਂ ਦੇ ਸੁੱਕਣ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਾਰੀਆਂ ਨਦੀਆਂ ਹੀ ਪਲੀਤ ਹੋ ਚੱੁਕੀਆਂ ਹਨ। ਨੈਸ਼ਨਲ ਗ੍ਰੀਨ ਟ੍ਰਿਿਬਊਨਲ ਦਾ ਵੀ ਫੈਸਲਾ ਕੀਤਾ ਹੋਇਆ ਹੈ ਕਿ 25 ਤੋਂ 30 ਫੀਸਦੀ ਤੱਕ ਪਾਣੀ ਦਰਿਆਵਾਂ ਵਿੱਚ ਵੱਗਣਾ ਲਾਜ਼ਮੀ ਕਰਾਰ ਦਿੱਤਾ ਹੋਇਆ ਹੈ। ਉਹਨਾਂ ਦੱਸਿਆ ਕਿ ਗਲੋਬਲ ਵਾਰਮਿੰਗ ਦਾ ਸਰਲ ਗੁਰੁ ਨਾਨਕ ਦੇਵ ਜੀ ਬਾਣੀ ਵਿੱਚ ਮੌਜੂਦ ਹੈ। ਉਹਨਾਂ ਕਿਹਾ ਗੁਰੁ ਨਾਨਕ ਦੇਵ ਜੀ ਨੇ ਸਾਨੂੰ ਬਹੁਤ ਹੀ ਸਰਲ ਭਾਸ਼ਾ ਵਿੱਚ ਕੁਦਰਤ ਨਾਲ ਇੱਕਮਿਕ ਹੋ ਕੇ ਜੀਵਨ ਬਤੀਤ ਕਰਨ ਲਈ ਪ੍ਰੇਰਿਆ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਦਰਿਆਵਾਂ ਦੇ ਵਹਾਅ ਨੂੰ ਵੱਡੇ-ਵੱਡੇ ਡੈਮ ਬਣਾ ਕੇ ਰੋਕਿਆ ਜਾ ਰਿਹਾ ਹੈ। ਹਾਲਾਂ ਕਿ ਡੈਮ ਬਣਾਉਣ ਦੇ ਪਿੱਛੇ ਇੱਕ ਮੰਤਵ ਇਹ ਸੀ ਕਿ ਡੈਮ ਹੜ੍ਹਾਂ ਨੂੰ ਰੋਕਣ ਜਾਂ ਘਟਾਉਣ ਵਿਚ ਸਹਾਈ ਹੁੰਦੇ ਹਨ। ਜ਼ਿਕਰਯੋਗ ਹੈ ਕਿ ਡੈਮਾਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਜੋ ਹਲਾਤ ਬਣੇ ਹਨ ਉਹ ਡੈਮਾਂ ਵਿੱਚ ਭੰਡਾਰ ਕੀਤੇ ਗਏ ਪਾਣੀ ਨੂੰ ਸਮੇਂ ਸਿਰ ਰਿਲੀਜ਼ ਨਾ ਕਾਰਨ ਬਣੇ ਹਨ। ਇਸੇ ਕਾਰਨ ਦਰਿਆਵਾਂ ਦੇ ਸ਼ੂਕਦੇ ਪਾਣੀਆਂ ਨੇ ਵੱਡੀ ਪੱਧਰ ‘ਤੇ ਤਬਾਹੀ ਮਚਾਈ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਮਨਾਏ ਜਾ ਰਹੇ ਦਰਿਆ ਦਿਵਸ ਦਾ ਭਾਵ ਇੰਨ੍ਹਾਂ ਦਰਿਆਵਾਂ ਨੂੰ ਇੱਕ ਦਿਨ ਯਾਦ ਕਰਨਾ ਨਹੀਂ ਹੁੰਦਾ। ਸਗੋਂ ਸਾਲ ਦੇ 365 ਦਿਨ ਹੀ ਦਰਿਆ ਸਾਡੀ ਸੋਚ ਤੇ ਹਕੀਕਤਾਂ ਵਿੱਚ ਵਗਣੇ ਚਾਹੀਦੇ ਹਨ।

Tags
ਸੁਲਤਾਨਪੁਰ ਲੋਧੀ