ਨਰਾਤਿਆਂ ਦੇ ਸ਼ੁਭ ਮੌਕੇਤੇ ਦਿਵਿਆ ਜੋਤੀ ਜਾਗਤੀ ਸੰਸਥਾਨ ਵੱਲੋਂ ਕੀਤਾ ਗਿਆ ਕੀਰਤਨ।

ਸੁਲਤਾਨਪੁਰ ਲੋਧੀ26,ਸਤੰਬਰ (   ਲਾਡੀ,ਦੀਪ ਚੋਧਰੀ,ਉਸ.ਪੀ.ਚੋਧਰੀ  ) ਸ਼ਹਿਰ ਸੁਲਤਾਨਪੁਰ ਲੋਧੀ ਵਿੱਚ ਸ਼੍ਰੀ ਸ਼ਿਵ ਮੰਦਿਰ, ਮੁਹੱਲਾ ਅਰੋੜਾ ਰਸਤਾ ਵਿਖੇ ਕੁਲਦੀਪ ਸ਼ਰਮਾ ਜੀ ਦੇ ਪਰਿਵਾਰ ਵੱਲੋਂ ਨਰਾਤਿਆਂ ਦੇ ਸੰਬੰਧ ਵਿੱਚ ਮਾਤਾ ਰਾਣੀ ਦਾ ਕੀਰਤਨ ਕਰਵਾਇਆ ਗਿਆ। ਇਸ ਕੀਰਤਨ ਦੀ ਪ੍ਰਸਤੁਤੀ ਦਿਵਿਆ ਜੋਤੀ ਜਾਗਰਤੀ ਸੰਸਥਾਨ ਵੱਲੋਂ ਕੀਤੀ ਗਈ। ਇਸ ਮੌਕੇ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ੀਸ਼ਿਆ ਸਾਧਵੀ ਰਿਤੂ ਭਾਰਤੀ ਜੀ ਨੇ ਨਰਾਤਿਆਂ ਦੇ ਅਧਿਆਤਮਿਕ ਰਹੱਸ ਨੂੰ ਉਜਾਗਰ ਕਰਦੇ ਹੋਏ ਕਿਹਾ ਚੋਥੇ ਨਵਰਾਤਰੇ ਤੇ ਮਾਤਾ ਰਾਣੀ ਦੇ ਕੁਸ਼ ਮੰਨਦਾ ਰੂਪ ਦਾ ਪੂਜਨ ਕੀਤਾ ਜਾਂਦਾ ਹੈ । ਮਾਂ ਦਾ ਇਹ ਰੂਪ ਗੋਲਾਕਾਰ ਪ੍ਰਕਾਸ਼ ਅੰਡਜ ਰੂਪ ਵਿਚ ਬ੍ਰਹਮੰਡ ਦੀ ਉਤਪਤੀ ਦਾ ਮੂਲ ਰੂਪ ਮੰਨਿਆ ਜਾਂਦਾ ਹੈ ਅਤੇ ਜੀਵਾਤਮਾ ਅੰਦਰ ਇਹ ਊਰਜਾ ਅਨਾਹਤ ਚੱਕਰ ਦਸਮ ਦਵਾਰ ਵਿੱਚ ਵਿਰਾਜਮਾਨ ਹੈ। ਜੋ ਬ੍ਰਹਮ ਗਿਆਨ ਦੁਆਰਾ ਦਰਸ਼ਨ ਕਰਨ ਯੋਗ ਹੈ। ਸਰੀਰ ਅੱਠਾਂ ਚੱਕਰਾਂ ਅਤੇ ਨੌ ਦਵਾਰਾ ਨੂੰ ਪਾਰ ਕਰਕੇ ਦਸਮ ਦੁਆਰ ਵਿੱਚ ਸਥਿਤ ਹੋਣਾ ਮਾਂ ਦਾ ਦਰਸ਼ਨ ਕਰਨਾ ਹੈ। ਸਾਧਵੀ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੰਜਕਾਂ ਦੀ ਪੂਜਾ ਕਰਕੇ ਮਾਂ ਦੀ ਖੁਸ਼ੀ ਨੂੰ ਪ੍ਰਾਪਤ ਕਰਨ ਦੇ ਨਾਲ ਆਪਣੀ ਧੀ ਨੂੰ ਵੀ ਸੰਸਕ੍ਰਿਤੀ ਸੰਸਕਾਰਾਂ ਨਾਲ ਜੋੜਨ ਉੱਪਰ ਜ਼ੋਰ ਦਿੱਤਾ I ਸਾਰੀ ਮੰਦਿਰ ਕਮੇਟੀ ਨੇ ਕੀਰਤਨ ਦਾ ਭਰਪੂਰ ਆਨੰਦ ਲਿਆ l
Previous Post Next Post