ਸੁਲਤਾਨਪੁਰ ਲੋਧੀ 18 ਸਤੰਬਰ ,(ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ)
ਪੰਜਾਬ ਵਿੱਚ ਆਏ ਭਿਆਨਕ ਹੜ੍ਹ ਕਾਰਨ ਕਈ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਘਰਾਂ ਅਤੇ ਖੇਤਾਂ ਦਾ ਨੁਕਸਾਨ, ਸਿਹਤ ਸੰਬੰਧੀ ਸਮੱਸਿਆਵਾਂ ਅਤੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਰੁਕਾਵਟਾਂ ਨੇ ਪੀੜਤ ਪਰਿਵਾਰਾਂ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਸ ਸੰਕਟਮਈ ਘੜੀ ਵਿੱਚ ਬਾਬਾ ਕਸ਼ਮੀਰਾ ਸਿੰਘ ਦੀਆਂ ਸੰਸਥਾਵਾਂ ਵੱਲੋਂ ਸੁਲਤਾਨਪੁਰ ਲੋਧੀ ਮੰਡ ਖੇਤਰ ਦੇ ਬਾਊਪੁਰ ਤੇ ਹੋਰ ਪਿੰਡਾਂ ਦੇ ਹੜ੍ਹ ਪੀੜਤ ਪਰਿਵਾਰਾਂ ਲਈ ਫ੍ਰੀ ਮੈਡੀਕਲ ਕੈਂਪ, ਰਾਹਤ ਸਮੱਗਰੀ ਅਤੇ ਹੋਰ ਵੱਖ-ਵੱਖ ਸੇਵਾਵਾਂ ਲਗਾਤਾਰ ਦੇਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਇਨਾ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਗੁਰਜੀਤ ਸਿੰਘ ਗੌਰੀ ਵੱਲੋਂ ਮੰਡ ਖੇਤਰ ਦੇ ਹੜ ਪ੍ਰਭਾਵਿਤ ਪਿੰਡਾਂ ਵਿੱਚ ਜਾਇਜ਼ਾ ਲੈਣ ਉਪਰੰਤ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਮੰਡ ਖੇਤਰ ਦੇ ਹੜ ਪ੍ਰਭਾਵਿਤ ਖੇਤਰ ਦੇ ਪੀੜਤਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ, ਐੱਸ. ਜੀ. ਐੱਲ. ਸੁਪਰਸਪੈਸ਼ਲਿਟੀ ਚੈਰੀਟੇਬਲ ਹਸਪਤਾਲ ਵੱਲੋਂ ਪਿਛਲੇ ਕਈ ਦਿਨਾਂ ਤੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਹੈ ਜੋ ਅਜੇ ਵੀ ਨਿਰੰਤਰ ਜਾਰੀ ਹੈ। ਇਸ ਮੌਕੇ ਪਿੰਡ ਬਾਊਪੁਰ ਜਦੀਦ ਵਿਖੇ ਅਤੇ ਨਾਲ ਲੱਗਦੇ 16 ਪਿੰਡਾਂ ਨੂੰ ਲਗਾਤਾਰ ਘਰ ਘਰ ਜਾ ਕੇ ਮੁਫ਼ਤ ਮੈਡੀਕਲ ਸੇਵਾ ਮੁਹਈਆ ਕਰਵਾਈ ਜਾ ਰਹੀ ਹੈ। ਜਿਸ ਵਿਚ ਹੁਣ ਤਕ ਸੈਂਕੜੇ ਮਰੀਜ ਲਾਹਾ ਪ੍ਰਾਪਤ ਕਰ ਚੁੱਕੇ ਹਨ । ਹਸਪਤਾਲ ਦੇ ਡਾਕਟਰ ਅਤੇ ਨਰਸਾਂ ਵਲੋਂ ਘਰ ਘਰ ਜਾ ਕੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ, ਬਹੁਤ ਸਾਰੇ ਲੋਕਾਂ ਨੂੰ ਬਿਮਾਰੀਆਂ ਦੀਆਂ ਪੱਕੀਆਂ ਦਵਾਈਆਂ ਲੱਗੀਆਂ ਹੋਈਆਂ ਹਨ ਉਹ ਵੀ ਬਿਲਕੁਲ ਮੁਫ਼ਤ ਦਵਾਈਆਂ ਦਿਤੀਆਂ ਜਾ ਰਹੀਆਂ ਹਨ। ਉਨਾ ਐਸਜੀਐਲ ਸੁਪਰ ਸਪੈਸ਼ਲਿਟੀ ਚੈਰੀਟੇਬਲ ਹਸਪਤਾਲ ਦੇ ਪ੍ਰਬੰਧਕਾਂ ਦਾ ਇਸ ਸ਼ਲਾਘਾਯੋਗ ਕਾਰਜ ਲਈ ਸਮੁੱਚੇ ਇਲਾਕੇ ਵੱਲੋਂ ਤਹਿ ਦਲੋਂ ਧੰਨਵਾਦ ਕੀਤਾ।ਇਸ ਮੌਕੇ ਤੇ ਹਸਪਤਾਲ ਦੇ ਜਨਰਲ ਸੈਕਟਰੀ ਸਰਤਾਜਬੀਰ ਸਿੰਘ ਨੇ ਕਿਹਾ ਕਿ ਡਾਕਟਰੀ ਟੀਮ ਵੱਲੋਂ ਲੋਕਾਂ ਨੂੰ ਹੜ੍ਹ ਤੋਂ ਬਾਅਦ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ, ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਕਰਨਾ ਸਾਡੇ ਲਈ ਕੇਵਲ ਫ਼ਰਜ਼ ਹੀ ਨਹੀਂ ਸਗੋਂ ਮਨੁੱਖਤਾ ਦਾ ਧਰਮ ਵੀ ਹੈ। ਸੰਸਥਾਵਾਂ ਹਮੇਸ਼ਾਂ ਲੋਕ ਭਲਾਈ ਦੇ ਕੰਮਾਂ ਵਿੱਚ ਅੱਗੇ ਰਹੀਆਂ ਹਨ ਅਤੇ ਅਗਾਂਹ ਵੀ ਹਰ ਸੰਕਟ ਦੀ ਘੜੀ ਵਿੱਚ ਪੀੜਤ ਲੋਕਾਂ ਦੇ ਨਾਲ ਖੜ੍ਹੀਆਂ ਰਹਿਣਗੀਆਂ, ਕਿਉਂਕਿ ਸੰਸਥਾਵਾਂ ਦੇ ਮੁੱਖ ਉਦੇਸ਼ ਮਨੁੱਖਤਾ ਦੀ ਸੇਵਾ ਕਰਨਾ ਹੀ ਹੈ।