ਸੁਲਤਾਨਪੁਰ ਲੋਧੀ 24 ਸਤੰਬਰ (ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ ) ਸ੍ਰੀ ਰਾਮ ਲੀਲਾ ਕਮੇਟੀ ਚੌਂਕ ਚੇਲਿਆਂ ਵੱਲੋਂ ਪ੍ਰਧਾਨ ਪਵਨ ਸੇਠੀ ਦੀ ਅਗਵਾਈ ਹੇਠ ਆਯੋਜਿਤ ਕੀਤੀ ਜਾਂਦੀ ਹਰ ਸਾਲ ਵਾਂਗ ਇਸ ਸਾਲ ਵੀ ਰਾਮ ਲੀਲਾ ਦੀ ਪਹਿਲੀ ਨਾਈਟ ਦਾ ਮੰਚਨ ਚੌਂਕ ਚੇਲਿਆਂ ਵਿਖੇ ਪੂਰੇ ਸ਼ਰਧਾ ਪੂਰਵਕ ਤੇ ਧੂਮ ਧਾਮ ਨਾਲ ਕੀਤਾ ਗਿਆ। ਰਾਮ ਲੀਲਾ ਦੀ ਪਹਿਲੀ ਨਾਈਟ ਦੇ ਮੌਕੇ 'ਮੇਰਾ ਸ਼ਹਿਰ ਮੇਰੀ ਜਿੰਮੇਵਾਰੀ' ਸਰਬ ਸਮਾਜ ਸਮਸਤਾ ਸੰਮਤੀ ਪੰਜਾਬ ਵੱਲੋਂ ਪ੍ਰਭੂ ਸ੍ਰੀ ਰਾਮ ਦੇਵ ਪਾਵਨ ਤੀਰਥ ਸ੍ਰੀ ਰਾਮ ਤੀਰਥ ਤੋਂ ਪੂਰੇ ਢੋਲ ਨਗਾੜਿਆ ਦੀ ਗੂੰਜ ਵਿੱਚ ਭਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਪਾਵਨ ਜੋਤ ਨੂੰ ਰਾਮ ਲੀਲਾ ਸਟੇਜ ਤੇ ਬਿਰਾਜਮਾਨ ਕੀਤਾ ਜਿੱਥੇ ਸਾਰੇ ਭਗਤਾਂ ਨੇ ਨਤਮਸਤਕ ਹੋ ਕੇ ਪਾਵਨ ਜੋਤ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਭਜਨ ਗਾਇਕ ਰਜਿੰਦਰ ਸੁਲਤਾਨਵੀ ਵੱਲੋਂ ਭਗਵਾਨ ਮਹਾਰਿਸ਼ੀ ਵਾਲਮੀਕ ਜੀ ਦਾ ਇਸ ਮੌਕੇ ਭਜਨ ਗਾ ਕੇ ਭਗਤਾਂ ਨੂੰ ਮੰਤਰ ਮੁਗਦ ਕਰ ਦਿੱਤਾ ।ਨਾਈਟ ਦਾ ਸ਼ੁਭ ਆਰੰਭ ਗਣਪਤੀ ਗਣੇਸ਼ ਜੀ ਦੀ ਅਰਾਧਨਾ ਤੋਂ ਕੀਤਾ ਗਿਆ। ਰਾਮਲੀਲਾ ਦੇ ਪਹਿਲੇ ਦ੍ਰਿਸ਼ ਵਿੱਚ ਲੰਕਾਪਤੀ ਰਾਵਣ ਭਗਵਾਨ ਸ਼ਿਵ ਭੋਲੇ ਦੀ ਘੋਰ ਤਪੱਸਿਆ ਕਰਦਾ ਹੈ ਤਾਂ ਭੋਲੇ ਸ਼ੰਕਰ ਉਸਦੀ ਤਪੱਸਿਆ ਤੋਂ ਖੁਸ਼ ਹੋ ਕੇ ਰਾਵਣ ਨੂੰ ਮੂੰਹ ਮੰਗਿਆ ਵਰਦਾਨ ਦੇਣ ਲਈ ਕਹਿੰਦੇ ਹਨ ਤਾਂ ਰਾਵਣ ਭਗਵਾਨ ਸ਼ੰਕਰ ਦੇ ਕੋਲੋਂ ਹਮੇਸ਼ਾਂ ਅਮਰ ਹੋਣ ਦਾ ਵਰ ਮੰਗਦਾ ਹੈ ਤਾਂ ਭਗਵਾਨ ਸ਼ੰਕਰ ਰਾਵਣ ਨੂੰ ਕਹਿੰਦੇ ਹਨ ਕਿ ਇਹ ਸੰਸਾਰ ਵਿੱਚ ਜੋ ਮਾਨਵ ਜਨਮ ਲੈਂਦਾ ਹੈ ਉਸ ਨੇ ਇਕ ਦਿਨ ਜਰੂਰ ਮਿਰਤਿਆ ਲੋਕ ਜਾਣਾ ਹੈ ਤੇ ਉਹ ਰਾਵਣ ਦੀ ਨਾਭੀ ਵਿੱਚ ਅੰਮ੍ਰਿਤ ਕੁੰਭ ਭਰ ਦਿੰਦੇ ਹਨ ਤੇ ਕਹਿੰਦੇ ਹਨ ਇਸ ਦੀ ਰੱਖਿਆ ਕਰਨਾ ਤੇਰਾ ਕੰਮ ਹੈ ਜਿਸ ਦਿਨ ਇਹ ਅੰਮ੍ਰਿਤ ਸੁੱਕ ਗਿਆ ਤਾਂ ਤੇਰਾ ਕਾਲ ਨਿਸ਼ਚਿਤ ਹੈ। ਦੂਜੇ ਪਾਸੇ ਭਗਤ ਸਰਵਣ ਆਪਣੇ ਅੰਨੇ ਮਾਤਾ ਪਿਤਾ ਨੂੰ ਵਹਿੰਗੀ ਵਿੱਚ ਬਿਠਾ ਕੇ ਤੀਰਥ ਯਾਤਰਾ ਕਰਵਾਉਂਦਾ ਹੈ ਤਾਂ ਰਸਤੇ ਵਿੱਚ ਪੈਂਦੇ ਜੰਗਲ ਵਿੱਚ ਸ਼ਿਕਾਰ ਖੇਡਣ ਆਏ ਮਹਾਰਾਜ ਦਸ਼ਰਥ ਤੋਂ ਗਲਤੀ ਨਾਲ ਜਾਨਵਰ ਸਮਝ ਕੇ ਚਲਾਏ ਤੀਰ ਨਾਲ ਸਰਵਣ ਦੀ ਮੌਤ ਹੋ ਜਾਂਦੀ ਹੈ। ਆਪਣੇ ਬੇਟੇ ਦੀ ਮੌਤ ਤੋਂ ਦੁਖੀ ਸਰਵਣ ਦੇ ਮਾਤਾ ਪਿਤਾ ਵੱਲੋਂ ਰਾਜਾ ਦਸ਼ਰਥ ਨੂੰ ਵੀ ਆਪਣੇ ਪੁੱਤਰ ਵਿਯੋਗ ਵਿੱਚ ਮਰਨ ਦਾ ਸਰਾਪ ਦੇ ਦਿੰਦੇ ਹਨ। ਰਾਜਾ ਦਸਰਥ ਸੰਤਾਨ ਪ੍ਰਾਪਤੀ ਦੇ ਲਈ ਸਾਰੰਗ ਮੁਨੀ ਦੇ ਕੋਲੋਂ ਯੱਗ ਕਰਵਾਉਂਦੇ ਹਨ ਤਾਂ ਉਸਦਾ ਪ੍ਰਸ਼ਾਦ ਆਪਣੀ ਤਿੰਨ ਰਾਣੀਆਂ ਕੌਸ਼ਿਲਯਾ, ਟੈਂਕੀ ਤੇ ਸੁਮਿੱਤਰਾ ਨੂੰ ਖਲਾਉਂਦੇ ਹਨ ਜਿਸ ਤੋਂ ਬਾਅਦ ਰਾਜਾ ਦਸ਼ਰਥ ਦੇ ਮਹਿਲ ਵਿੱਚ ਰਾਮ ,ਲਸਮਣ ,ਭਰਤ ਤੇ ਸ਼ਤਰੂਗਣ ਦੇ ਜਨਮ ਤੋਂ ਬਾਅਦ ਅਯੋਧਿਆ ਵਿੱਚ ਖੁਸ਼ੀਆਂ ਦੀ ਦੀਪਮਾਲਾ ਜਗਾਏ ਜਾਂਦੇ ਹਨ। ਇਸ ਮੌਕੇ ਸਰਬ ਸਮਾਜ ਸਮਸਤਾ ਸਮਤੀ ਦੇ ਮੈਂਬਰ ਰਜਿੰਦਰ ਸੁਲਤਾਨਵੀ, ਸੂਰਜ ,ਅਭੀ ਲਾਹੌਰਾ, ਭਵਿੱਕ ਜੈਨ, ਕਰਨ ਧੀਰ, ਵਰਨ ਗੁਪਤਾ, ਵਿਜੇ ਚੱਡਾ, ਕਮਲ ਲਹੌਰਾ, ਨਵੀ ਲਹੌਰਾ, ਕਾਰਤਿਕ ਸਹੋਤਾ ,ਵਰੁਨ ਪੁਰੀ ,ਅਮਿਤਾਭ ਸੇਠੀ, ਸੁਮਿਤ ਪੁਰੀ, ਦੇਵ ਗਿੱਲ ,ਸੁਰਿੰਦਰ ਪਾਸੀ ਕਪੂਰਥਲਾ ਨੂੰ ਭਗਵਾਨ ਰਾਮ ਦਾ ਸਰੋਪਾ ਦੇ ਕੇ ਕਮੇਟੀ ਦੇ ਪ੍ਰਧਾਨ ਪਵਨ ਸੇਠੀ, ਕੈਸ਼ੀਅਰ ਇੰਦਰ ਮੋਹਨ ਗੁਪਤਾ, ਸੋਨੂ ਸ਼ਰਮਾ ,ਸੁਨੀਲ ਟੰਡਨ , ਜਤਿੰਦਰ ਸੇਠੀ,ਸਾਹਿਲ ਸਰੋਆ, ਹਨੀ ਪੁਰੀ, ਮੋਨੂ ਕਾਲਾ ਵੱਲੋਂ ਸਨਮਾਨਿਤ ਕੀਤਾ ਗਿਆ।
Tags
ਸੁਲਤਾਨਪੁਰ ਲੋਧੀ