ਹੜ੍ਹ ਨਾਲ ਪਏ ਟੋਏ ਪੂਰਨ ਲਈ ਰੋਜ਼ਾਨਾ ਲੱਗ ਰਿਹਾ ਹੈ 7 ਲੱਖ ਦਾ ਡੀਜ਼ਲ

ਸੁਲਤਾਨਪੁਰ ਲੋਧੀ, 30 ਸਤੰਬਰ,(ਲਾਡੀ,ਦੀਪ  ਚੋਧਰੀ,ਉ.ਪੀ.ਚੋਧਰੀ)
ਹੜ੍ਹਾਂ ਨਾਲ ਹੋਈ ਤਬਾਹੀ ਵਿੱਚੋਂ ਉਭਰਨ ਲਈ ਪੰਜਾਬ ਦੇ ਲੋਕ ਹੀ ਇੱਕ ਦੂਜੇ ਦਾ  ਆਸਰਾ ਲੈਕੇ ਉਭਰ ਰਹੇ ਹਨ। ਬਾਊਪੁਰ ਮੰਡ ਇਲਾਕੇ ਵਿੱਚ ਕਿਸਾਨਾਂ ਵੱਲੋਂ ਲਾਇਆ ਗਿਆ ਆਰਜ਼ੀ ਬੰਨ੍ਹ 8 ਥਾਵਾਂ ਤੋਂ ਟੁੱਟ ਗਿਆ ਸੀ। ਭੈਣੀ ਕਾਦਰ ਬਖ਼ਸ਼ ਵਾਲਾ ਟੁੱਟਿਆ ਬੰਨ੍ਹ 20 ਸਤੰਬਰ ਨੂੰ ਲੋਕਾਂ ਨੇ ਇੱਕਜੁਟ ਹੁੰਦਿਆ ਲਾ ਲਿਆ ਸੀ। ਉਸ ਤੋਂ ਅਗਲੇ ਦਿਨ ਖੇਤਾਂ ਵਿੱਚ ਹੜ੍ਹ ਨਾਲ ਆਈ ਰੇਤਾ ਤੇ ਗਾਰ ਕੱਢਣ ਦੀ ਕਾਰ ਸੇਵਾ ਸ਼ੁਰੂ ਕਰ ਦਿੱਤੀ ਗਈ ਸੀ। ਇਸ ਕੰਮ ਲਈ ਵੱਖ-ਵੱਖ ਜਿਿਲ੍ਹਆਂ ਵਿੱਚੋਂ ਆਏ ਰੋਜ਼ਾਨਾ 100 ਦੇ ਕਰੀਬ ਟ੍ਰੈਕਟਰ ਚੱਲਦੇ ਹਨ। ਹਰਿਆਣਾ ਤੋਂ 35 ਜਣਿਆਂ ਦਾ ਜੱਥਾ ਲੈਕੇ ਆਏ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਪੰਜਾਂ ਦਿਨਾਂ ਤੋਂ ਸੰਤ ਸੀਚੇਵਾਲ ਦੀ ਅਗਵਾਈ ਹੇਠ ਖੇਤਾਂ ਵਿੱਚੋਂ ਡੀ-ਸਿਲਟਿੰਗ ਕਰ ਰਹੇ ਹਨ। ਇੱਕ ਟ੍ਰੈਕਟਰ ਵਿੱਚ ਰੋਜ਼ਾਨਾ ਸੱਤ ਹਜ਼ਾਰ ਦੇ ਡੀਜ਼ਲ ਦੀ ਖੱਪਤ ਹੋ ਜਾਂਦੀ ਹੈ। ਇਸ ਹਿਸਾਬ ਨਾਲ ਰੋਜ਼ਾਨਾ 100 ਟ੍ਰੈਕਟਰ ਚੱਲਣ ਨਾਲ 7 ਲੱਖ ਦੇ ਡੀਜ਼ਲ ਦੀ ਖੱਪਤ ਹੋ ਰਹੀ ਹੈ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਵਾਰ-ਵਾਰ ਇਹ ਅਪੀਲ ਕੀਤੀ ਜਾ ਰਹੀ ਹੈ ,  ਖੇਤ ਪੱਧਰ ਕਰਨ ਲਈ ਵੱਡੇ ਪੱਧਰ ‘ਤੇ ਡੀਜ਼ਲ ਦੀ ਲੋੜ ਹੈ। । ਰੇਤ ਨੂੰ ਕੱਢਣ ਲਈ ਟ੍ਰੈਕਟਰਾਂ ਅਤੇ ਡੀਜ਼ਲ ਦੀ ਮੁੱਖ ਲੋੜ ਹੈ। ਇਸ ਤੋਂ ਬਾਅਦ ਲੇਜ਼ਰ ਵਾਲੇ ਕਰਾਹਿਆਂ ਨਾਲ ਖੇਤਾਂ ਦਾ ਲੈਵਲ ਕਰਨ ਅਤੇ ਕਣਕ ਦੇ ਬੀਜ ਦੀ ਲੋੜ ਪਵੇਗੀ। ਸੰਤ ਸੀਚੇਵਾਲ ਨੇ ਟ੍ਰਰੈਕਟਰ ਅਤੇ ਡੀਜ਼ਲ ਲਿਆਉਣ ਵਾਲਿਆਂ ਦਾ ਧੰਨਵਾਦ ਕੀਤਾ ਜੋ ਔਖੇ ਸਮੇਂ ਕਿਸਾਨਾਂ ਦੀ ਬਾਂਹ ਫੜ ਰਹੇ ਹਨ।
Previous Post Next Post