ਨਦੀਆਂ ਤੇ ਦਰਿਆਵਾਂ ਨੂੰ ਸਾਫ ਕਰਨ ਦੇ 25 ਸਾਲ ਦੇ ਸੰਤ ਸੀਚੇਵਾਲ ਦੇ ਤਜ਼ਰਬਾ ਦਾ ਲੋਕ ਲੈ ਰਹੇ ਹਨ ਲਾਹਾ*

ਸੁਲਤਾਨਪੁਰ ਲੋਧੀ, 14 ਸਤੰਬਰ(,ਲਾਡੀ,ਦੀਪ ਚੋਧਰੀ,ਉਸ.ਪੀ.ਚੋਧਰੀ)
ਬਿਆਸ ਦਰਿਆ ਦੇ ਮੂੰਹ ਜ਼ੋਰ ਹੋਏ ਪਾਣੀ ਨੇ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਵਿੱਚ ਭਾਰੀ ਤਬਾਹੀ ਮਚਾਈ ਹੈ। ਹੁਣ ਜਦੋਂ ਹੜ੍ਹ ਆਏ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਤਾਂ ਹੜ੍ਹਾਂ ਨਾਲ ਹੋਈ ਇਸ ਤਬਾਹੀ ਦੇ ਮੰਜ਼ਰ ਦੌਰਾਨ ਰਾਜ ਸਭਾ ਮੈਂਬਰ  ਸੰਤ ਬਲਬੀਰ ਸਿੰਘ ਸੀਚੇਵਾਲ ਇੱਕ ਵੱਡੇ ਨਾਇਕ ਵਜੋਂ ਉਭਰੇ ਹਨ। ਹੜ੍ਹ ਆਉਣ ਦੇ ਪਹਿਲੇ ਦਿਨ ਤੋਂ ਉਨ੍ਹਾਂ ਦੀ ਹਾਜ਼ਰੀ ਨੇ ਮੰਡ ਇਲਾਕੇ ਦੇ ਦਰਜਨਾਂ ਪਿੰਡਾਂ ਲਈ ਇੱਕ ਸੁਰੱਖਿਆ ਕਵਚ ਵਜੋਂ ਕੰਮ ਕੀਤਾ। ਉਧਰ ਸਤਲੁਜ ਦਰਿਆ ਨੂੰ ਅੱਜ ਮੁੜ ਦੋ ਥਾਂਵਾਂ ਤੋਂ ਢਾਅ ਲੱਗਣ ਦੀਆਂ ਰਿਪੋਰਟਾਂ ਨਾਲ ਸਰਕਾਰੀ ਤੰਤਰ ਦੇ ਸਾਹ ਫੁੱਲਣ ਲੱਗ ਪਏ ਸਨ। ਇਸ ਬਾਬਤ ਸੰਤ ਸੀਚੇਵਾਲ ਦੀ ਪਹਿਲ ਕਦਮੀ ਨੇ ਹਾਲ ਦੀ ਘੜੀ ਸਤਲੁਜ ਦੇ ਬੰਨ੍ਹ ਬਚਾ ਲਿਆ ਹੈ। ਆਰਜ਼ੀ ਬੰਨ੍ਹਾਂ ਨੂੰ ਮੁੜ ਮਜ਼ਬੂਤੀ ਨਾਲ ਬੰਨ੍ਹਣ ਲਈ ਹੜ੍ਹ ਪ੍ਰਭਾਵਿਤ ਪਿੰਡ ਸੰਤ ਸੀਚੇਵਾਲ ਜੀ ਤੋਂ ਹੀ ਵੱਡੀਆਂ ਉਮੀਦਾਂ ਰੱਖ ਰਹੇ ਹਨ।
ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸੇਵਾਦਾਰਾਂ ਦੀ ਟੀਮ ਦਾ ਦਰਿਆਵਾਂ ਦੇ ਵਹਿਣਾਂ ਨੂੰ ਮੋੜਨ ਅਤੇ ਤਿੰਨ ਵੱਡੇ ਹੜ੍ਹਾਂ ਵਿੱਚ ਲੋਕਾਂ ਦੀ ਕੀਤੀ ਸੁਰੱਖਿਆ ਦਾ ਤਜ਼ਰਬਾ ,ਉਨ੍ਹਾਂ ਦੀ ਵੱਡੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਸੀ।  ਸਾਲ 2008, 2019 ਅਤੇ 2023 ਦੇ ਹੜ੍ਹਾਂ ਵਿੱਚ ਨਿਭਾਈ ਭੂਮਿਕਾ ਨੂੰ ਇੱਕਲੇ ਪੰਜਾਬ ਨੇ ਹੀ ਸਗੋਂ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਨੇ ਦੇਖਿਆ ਸੀ। ਪੰਜਾਬ ਦੀ ਨੌਜਵਾਨੀ ਜਿੰਨ੍ਹਾਂ ਨੂੰ ਰਾਜਸੀ ਧਿਰਾਂ ਨੇ ਨੇਸ਼ੜੀ ਕਹਿ-ਕਹਿ ਭੰਡਿਆ ਸੀ ਸੰਤ ਸੀਚੇਵਾਲ ਦੀ ਅਗਵਾਈ ਹੇਠ ਇੰਨ੍ਹਾਂ ਨੌਜਵਾਨਾਂ ਨੇ ਹੀ ਦਰਿਆਵਾਂ ਦੇ ਵਹਿਣਾਂ ਨੂੰ ਮੋੜ ਕੇ ਇਤਿਹਾਸ ਰਚ ਦਿੱਤਾ ਸੀ।
ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਿਲਣ ਵਾਸਤੇ ਉਸ ਵੇਲੇ ਦੇ ਰਾਸ਼ਰਪਤੀ ਡਾ: ਏਪੀਜੇ ਅਬਦੁਲ ਕਲਾਮ ਦੋ ਵਾਰ ਸੁਲਤਾਨਪੁਰ ਲੋਧੀ ਆਏ ਸਨ। ਸਾਲ 2008 ਕੌਮਾਂਤਰੀ ਮੈਗਜ਼ੀਨ ਟਾਈਮਜ਼ ਨੇ ਸੰਤ ਸੀਚੇਵਾਲ ਦੇ ਵੇਈਂ ਬਾਬਤ ਕੀਤੇ ਕੰਮਾਂ ਨੂੰ ਪ੍ਰਮੁੱਖਤਾ ਨਾਲ ਪੇਸ਼ ਕਰਕੇ ਦੁਨੀਆਂ ਭਰ ਵਿੱਚ ਪੰਜਾਬੀਆਂ ਦਾ ਡੰਕਾ ਵੱਜਾ ਦਿੱਤਾ ਸੀ। ਇਸੇ ਤਰ੍ਹਾਂ ਸਾਲ 2009 ਵਿਚ ਇੰਗਲੈਂਡ ਦੇ ਵਿੰਡਸਰ ਕੈਸਲ ਵਿੱਚ ਹੋਏ ਕੌਮਾਂਤਰੀ ਪੱਧਰ ਦੇ ਸਮਾਗਮ ਵਿੱਚ ਪਹਿਲੀਵਾਰ ਚਰਚਾ ਹੋਈ ਸੀ। ਦਸੰਬਰ 2009 ਵਿੱਚ ਹੀ ਧਾਰਮਿਕ ਆਗੂਆਂ ਦੇ ਹੋਏ ਸਿਖ਼ਰ ਸੰਮੇਲਨ ਨੂੰ ਸੰਬੋਧਨ ਕਰਕੇ ਦੁਨੀਆਂ ਭਰ ਦੇ ਵਾਤਾਵਰਣ ਪ੍ਰੇਮੀਆਂ ਨੂੰ ਆਪੋ ਆਪਣੇ ਖਿਤੇ ਦੀਆਂ ਨਦੀਆਂ ਸਾਫ ਕਰਨ ਦਾ ਹੋਕਾ ਦਿੱਤਾ ਸੀ। ਸਾਲ 2017 ਵਿੱਚ ਸੰਤ ਸੀਚੇਵਾਲ ਨੂੰ ਮਿਲੇ ਪਦਮਸ਼੍ਰੀ ਸਨਮਾਨ ਨੂੰ ਉਨ੍ਹਾਂ ਨੇ ਸੰਗਤਾਂ ਨੂੰ ਸਮਰਪਿਤ ਕਰ ਦਿੱਤਾ ਸੀ।
ਬਾਊਪੁਰ ਮੰਡ ਵਿੱਚ ਆਏ ਹੜ੍ਹਾਂ ਦੌਰਾਨ ਸੰਤ ਸੀਚੇਵਾਲ ਦੀ ਵਰਕਸ਼ਾਪ ਵਿੱਚ ਤਿੰਨ ਦਿਨਾਂ ਵਿੱਚ ਤਿਆਰ ਕੀਤੇ ਵੱਡੇ ਬੇੜੇ ਨੇ ਉਨ੍ਹਾਂ ਘਰਾਂ ਦਾ ਸਮਾਨ ਬਾਹਰ ਕੱਢਣ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ ਜਿੰਂਨ੍ਹਾਂ ਦੇ ਘਰਾਂ ਨੂੰ ਬਿਆਸ ਦਰਿਆ ਨੇ ਢਾਅ ਲਾ ਦਿੱਤੀ ਸੀ। ਦੇਸ਼ ਦੇ ਕੇਂਦਰੀ ਮੰਤਰੀ ਤੇ ਸਾਬਕਾ ਕੇਂਦਰੀ ਮੰਤਰੀ ਵੀ ਬਾਊਪੁਰ ਮੰਡ ਦੇ ਹੜ੍ਹ ਪ੍ਰਭਾਵਿਤ ਆਉਣ ਨੂੰ ਤਰਜ਼ੀਹ ਦੇ ਰਹੇ ਹਨ ਜਿੱਥੇ ਰਾਜ ਸਭਾ ਮੈਂਂਬਰ ਸੰਤ ਸੀਚੇਵਾਲ ਜੀ 35 ਦਿਨਾਂ ਤੋਂ ਮੋਰਚਾ ਸੰਭਾਲੀ ਬੈਠੇ ਹਨ।
Previous Post Next Post