ਤੇਜ ਰਫਤਾਰ ਕਾਰ ਦੀ ਟੱਕਰ ਦੌਰਾਨ ਨੌਜਵਾਨ ਦੀ ਮੌਕੇ ਤੇ ਮੌਤ ਕਰ ਚਾਲਕ ਗੰਭੀਰ ਜਖਮੀ

ਡਡਵਿੰਡੀ 11 ਅਪ੍ਰੈਲ( ਲਾਡੀ ਦੀਪ ਚੌਧਰੀ,ੳ.ਪੀ ਚੌਧਰੀ)  ਸ਼ਾਮ ਤਕਰੀਬਨ 6 ਵਜੇ ਦੇ ਕਰੀਬ ਇਕ ਤੇਜ ਰਫ਼ਤਾਰ ਚਿੱਟੇ ਰੰਗ ਦੀ ਸਵਿਫਟ ਕਾਰ ਨੇ ਸੜਕ ਕਿਨਾਰੇ ਹਦਵਾਣੇ ਦੀ ਰੇਹੜੀ ਲਗਾ ਕੇ ਖੜ੍ਹੇ ਨੌਜਵਾਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਨਾਲ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕਾਰ ਡਰਾਈਵਰ ਨੌਜਵਾਨ ਵੀ ਗੰਭੀਰ ਜਖਮੀ ਹੋ ਗਿਆ ਜਿਸ ਨੂੰ ਐਂਬੂਲੈਂਸ ਰਾਹੀਂ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਮ ਯੁਗਰਾਜ ਸਿੰਘ 25 ਸਾਲ ਪੁੱਤਰ ਗੁਰਬਚਨ ਸਿੰਘ ਵਾਸੀ ਤੋਤੀ ਦਸਿਆ ਜਾ ਰਿਹਾ ਹੈ ਜੋਂ ਕਿ ਹਦਵਾਣੇ ਵੇਚਣ ਦਾ ਕਾਰੋਬਾਰ ਕਰਦਾ ਸੀ ਜਿਸਦੇ ਦੋ ਬੱਚੇ ਹਨ। ਮੌਕੇ ਤੇ ਹਾਜਰ ਪਾਲ ਸਿੰਘ ਪਾਲਾ ਡਡਵਿੰਡੀ ਅਨੁਸਾਰ ਤਕਰੀਬਨ 6 ਵਜੇ ਦੇ ਕਰੀਬ ਇਕ ਚਿੱਟੇ ਰੰਗ ਦੀ ਸਵਿਫਟ ਕਾਰ ਨੰਬਰ ਪੀ ਬੀ ਜ਼ੀਰੋ ਏਟ ਬੀ ਜੀ 0035 ਦੀ ਰਫ਼ਤਾਰ ਤੇਜ਼ ਹੋਣ ਕਾਰਨ ਸੜਕ ਕਿਨਾਰੇ ਖੜ੍ਹੇ ਹਦਵਾਣੇ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ ਜੁਗਰਾਜ ਸਿੰਘ ਨੂੰ ਗੱਡੀ ਨਾਲ ਘੜੀਸਦੀ ਹੋਈ ਕਾਫੀ ਦੂਰ ਤਕ ਘੜੀਸਦੀ ਲੈ ਗਈ ਜਿਸਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦੀ ਇਕ ਲੱਤ ਕੱਟ ਕੇ ਦੂਰ ਜਾ ਡਿੱਗੀ।ਇਹ ਹਾਦਸਾ ਰਾਇਲ ਪੈਲੇਸ ਦੇ ਬਿਲਕੁਲ ਨਜ਼ਦੀਕ ਹੋਇਆ ਹੈ ਅਤੇ ਰਾਹਗੀਰਾਂ ਨੇ ਗਭੀਰ ਜ਼ਖਮੀ ਕਾਰ ਚਾਲਕ ਨੂੰ ਐਂਬੂਲੈਂਸ ਰਾਹੀਂ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਭੇਜ ਦਿੱਤਾ ਗਿਆ। ਪੁਲਿਸ ਚੌਂਕੀ ਮੋਠਾਂਵਾਲਾ ਦੇ ਮੁਲਾਜ਼ਮ ਇਸਦੀ ਜਾਂਚ ਕਰ ਰਹੇ ਹਨ।

Post a Comment

Previous Post Next Post