ਹਾਈਕੋਰਟ ਦੇ ਜਸਟਿਸ ਹਰਕੇਸ਼ ਮਨੂਜਾ ਵੱਲੋਂ ਕਪੂਰਥਲਾ ਦਾ ਦੌਰਾ ਸਿਵਲ ਤੇ ਕ੍ਰਿਮੀਨਲ ਅਦਾਲਤਾਂ ਦੇ ਕੰਮਕਾਜ ਦੀ ਵੀ ਕੀਤੀ ਸਮੀਖਿਆ

ਹਾਈਕੋਰਟ ਦੇ ਜਸਟਿਸ ਹਰਕੇਸ਼ ਮਨੂਜਾ ਵੱਲੋਂ ਕਪੂਰਥਲਾ ਦਾ ਦੌਰਾ
ਸਿਵਲ ਤੇ ਕ੍ਰਿਮੀਨਲ ਅਦਾਲਤਾਂ ਦੇ ਕੰਮਕਾਜ ਦੀ ਵੀ ਕੀਤੀ ਸਮੀਖਿਆ
ਕਪੂਰਥਲਾ , 27 ਮਾਰਚ,(ਲਾਡੀ,ੳ.ਪੀ,ਚੌਧਰੀ)
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਹਰਕੇਸ਼ ਮਨੂਜਾ ਵੱਲੋਂ ਕਪੂਰਥਲਾ ਵਿਖੇ ਜੁਡੀਸ਼ੀਅਲ ਕੰਪਲੈਕਸ ਦਾ ਦੌਰਾ ਕਰਕੇ ਬਾਰ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ । ਉਨ੍ਹਾਂ ਵਕੀਲਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਦੇ ਯੋਗ ਹੱਲ ਦਾ ਜਲਦ ਭਰੋਸਾ ਦਿੱਤਾ । ਉਨ੍ਹਾਂ ਕਿਹਾ ਕਿ ਨਿਆਇਕ ਵਿਵਸਥਾ ਵਿੱਚ ਲੋਕਾਂ ਨੂੰ ਜਲਦ ਨਿਆਂ ਦੇਣ ਲਈ ਕੇਸਾਂ ਦਾ ਨਿਪਟਾਰਾ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ । ਜਸਟਿਸ ਮਨੂਜਾ ਵੱਲੋਂ ਸਿਵਲ ਤੇ ਫ਼ੌਜਦਾਰੀ ਅਦਾਲਤਾਂ ਦੇ ਕੰਮਕਾਜ ਦੀ ਵੀ ਸਮੀਖਿਆ ਕੀਤੀ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਤੇ ਐਸ ਐਸ ਪੀ ਸ੍ਰੀ ਗੌਰਵ ਤੂਰਾ ਵੱਲੋਂ ਜਸਟਿਸ ਹਰਕੇਸ਼ ਮਨੂਜਾ ਦਾ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਤਰਫੋਂ ਸਵਾਗਤ ਕੀਤਾ । ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਜਸਟਿਸ ਹਰਕੇਸ਼ ਮਨੂਜਾ ਨੂੰ ਗਾਰਡ ਆਫ ਆਨਰ ਦਿੱਤਾ ਗਿਆ ।
Previous Post Next Post