ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਚੋਰਾਂ ਦੇ ਹੌਸਲੇ ਬੁਲੰਦ ਸੜਕ ਤੇ ਜਾਂਦੀ ਮਹਿਲਾ ਕੋਲੋਂ ਮੋਬਾਈਲ ਖੋਹ ਕੇ ਬਿਨ੍ਹਾਂ ਨੰਬਰ ਪਲੇਟ ਸਪਲੈਂਡਰ ਤੇ ਭੱਜ ਰਿਹਾ ਲੁਟੇਰਾ ਬੱਸ ਵਿੱਚ ਵੱਜ ਕੇ ਜ਼ਖਮੀ

ਸੁਲਤਾਨਪੁਰ ਲੋਧੀ 11 ਮਾਰਚ ,ਲਾਡੀ, ਓਪੀ ਚੌਧਰੀ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਚੋਰਾਂ ਦੇ ਹੌਸਲੇ ਬੁਲੰਦ ਸੜਕ ਤੇ ਜਾਂਦੀ ਮਹਿਲਾ ਕੋਲੋਂ ਮੋਬਾਈਲ ਖੋਹ ਕੇ ਬਿਨ੍ਹਾਂ ਨੰਬਰ ਪਲੇਟ ਸਪਲੈਂਡਰ ਤੇ ਭੱਜ ਰਿਹਾ ਲੁਟੇਰਾ ਬੱਸ ਵਿੱਚ ਵੱਜ ਕੇ ਜ਼ਖਮੀ ਹੋਣ ਤੋਂ ਬਾਅਦ ਖੁਦ ਹਸਪਤਾਲ ਵਿੱਚ ਹੋਇਆ ਦਾਖਲ। ਪੁਲਿਸ ਨੇ ਖੋਹੇ ਹੋਏ ਮੋਬਾਈਲ ਅਤੇ ਮੋਟਰਸਾਈਕਲ ਕਬਜੇ ਵਿੱਚ ਲੈਕੇ  ਲੁਟੇਰੇ ਦੀ ਕਰਾਈ ਘਰ ਵਾਪਸੀ....
ਸ਼ਹਿਰ ਵਿੱਚ ਵੱਧ ਰਹੀਆਂ ਲੁੱਟਾਂ ਖੋਹਾਂ ਦੀਆਂ ਘਟਨਾ ਤੋਂ ਸ਼ਹਿਰ ਵਾਸੀ ਖੌਫ ਜਦਾ । ਕਾਮਰੇਡ ਬਲਦੇਵ ਸਿੰਘ   ਪ੍ਰਧਾਨ ਰਕੇਸ਼ ਨੀਟੂ ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ ਸੁਲਤਾਨਪੁਰ ਲੋਧੀ ਰਕੇਸ਼ ਪੁਰੀ ਮੰਡਲ ਪ੍ਰਧਾਨ ਭਾਜਪਾ ,ਬਲਵੰਤ ਸਿੰਘ ਸੁਲਤਾਨਪੁਰੀ ਕੌਮੀ ਜਨਰਲ ਸਕੱਤਰ ਬਸਪਾ ਅੰਬੇਦਕਰ ਨਿਰਮਲ ਸਿੰਘ ਸੱਧਾ ਸੂਬਾ ਆਗੂ ਮਜ਼ਦੂਰ ਯੂਨੀਅਨ , ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਵੱਧ ਰਹੀਆਂ ਲੁੱਟਾਂ ਖੋਹਾਂ ਤੇ ਰੋਕ ਲਾਈ ਜਾਵੇ ਅਤੇ  ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਖਤਮ ਕੀਤਾ ਜਾਵੇ, ਸ਼ਹਿਰ ਚ ਦਿਨ ਪ੍ਰਤੀ ਦਿਨ ਲੁੱਟਾਂ ਚੋਰੀਆਂ ਦੀਆਂ ਘਟਨਾ ਆਮ ਹੁੰਦੀਆਂ ਜਾ ਰਹੀਆਂ ਹੈ ਉਹਨਾਂ ਨੇ ਐਸ,ਐਸ ਪੀ ਕਰਪੂਥਲਾ ਤੋਂ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਐਕਟਿਵ ਕੀਤਾ ਜਾਵੇ ਤਾਂ ਜੋ ਸ਼ਹਿਰ ਵਿੱਚ ਲੁੱਟਾਂ ਖੋਹਾਂ ਕਰਨ ਦੀਆਂ ਘਟਨਾ ਬੰਦ ਹੋ ਸਕਣ, ਸ਼ਹਿਰ ਵਾਸੀ ਚੇਨ ਦੀ ਜ਼ਿੰਦਗੀ ਜੀ ਸਕਣ.
Previous Post Next Post