ਪਿੰਡ ਸਦੂਵਾਲ ਵਿੱਚ ਮਾਹੋਲ ਤਣਾਅਪੂਰਨ ਹੋਇਆ । ਪਿੰਡ ਦੀ ਜਮੀਨ ਤੇ ਕਬਜ਼ਾ ਕਰਨ ਤੇ ਹੋਇਆ ਵਿਵਾਦ. ਪਿੰਡ ਸਦੂਵਾਲ ਵਿਖੇ ਉਸ ਵਕਤ ਮਾਹੋਲ ਤਣਾਅਪੂਰਨ ਹੋ ਗਿਆ ਜਦੋਂ ਪਿੰਡਵਾਸੀਆਂ ਅਤੇ ਖਾਲਸਾ ਕਾਲਜ ਦੇ ਪ੍ਰਬੰਧਕਾਂ ਦਰਮਿਆਨ ਜ਼ਮੀਨ ਤੇ ਕਬਜ਼ਾ ਕਰਨ ਤੇ ਵਿਵਾਦ ਹੋ ਗਿਆ ਇਸ ਸੰਬੰਧ ਵਿੱਚ ਬਲਾਕ ਸੰਮਤੀ ਦੇ ਮੈਂਬਰ ਸੁਰਜੀਤ ਸਿੰਘ ਸਦੂਵਾਲ ਨੇ ਦੱਸਿਆ ਕਿ ਇਹ ਸਾਰੀ ਜ਼ਮੀਨ ਪੰਚਾਇਤ ਦੀ ਹੈਂ ਪੰਚਾਇਤ ਵੱਲੋਂ ਸ਼ਮਸ਼ਾਨਘਾਟ ਜਾਣ ਵਾਸਤੇ ਰਸਤਾ ਬਣਾਇਆ ਜਾ ਰਿਹਾ ਸੀ ਕਾਲਜ ਪ੍ਰਬੰਧਕਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰਕੇ ਰਸਤਾ ਬਣਾ ਦਾ ਕੰਮ ਚਕਵਾ ਦਿੱਤਾ ਗਿਆ ਹੈ ।ਇਸ ਸਬੰਧ ਹੈ ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰਧਾਨ ਇੰਜੀਨੀਅਰ ਸਵਰਨ ਸਿੰਘ ਨੇ ਦੱਸਿਆ ਕਿ ਇਹ ਸਾਰੀ ਜ਼ਮੀਨ ਹੈ ਕਾਲਜ ਕੰਪਲੈਕਸ ਦੀ ਹੈ ਇਸ ਦੀ ਚਾਰੇ ਪਾਸੇ ਚਾਰ ਦੀਵਾਰੀ ਕੀਤੀ ਹੋਈ ਹੈ ਪਰੰਤੂ ਸੱਤਾ ਦੇ ਨਸ਼ੇ ਚ ਚੂਰ ਬਲਾਕ ਸੰਮਤੀ ਮੈਂਬਰ ਵੱਲੋਂ ਕੁਝ ਸ਼ਰਾਰਤੀ ਅਨਸਰਾਂ ਨੂੰ ਨਾਲ ਲੈ ਕੇ ਕਾਲਜ ਕੰਪਲੈਕਸ ਦੀ ਦੀਵਾਰ ਤੋੜ ਕੇ ਸ਼ਮਸ਼ਾਨਘਾਟ ਨੂੰ ਰਸਤਾ ਬਣਾਇਆ ਜਾ ਰਿਹਾ ਹੈ ਇਸ ਸਬੰਧੀ ਪੁਲਸ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਕੇ ਕੰਮ ਬੰਦ ਕਰਵਾਇਆ ਗਿਆ ਹੈ ਉਹਨਾਂ ਨੇ ਕਿਹਾ ਇਸ ਜ਼ਮੀਨ ਦੇ ਮਾਲਕਾਨਾ ਹੱਕ ਸਾਡੇ ਕੋਲ ਹਨ ਇਸ ਤੋਂ ਪਹਿਲਾਂ ਕਈ ਵਾਰ ਮਾਨਯੋਗ ਕੋਰਟ ਵੱਲੋਂ ਵੀ ਸਾਡੇ ਹੱਕ ਵਿੱਚ ਫੈਸਲਾ ਸੁਣਾਇਆ ਗਿਆ ਹੈ

Post a Comment

Previous Post Next Post