ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ 'ਚ ਸਜਾਇਆ ਵਿਸ਼ਾਲ ਨਗਰ ਕੀਰਤਨ , ਸੰਗਤਾਂ ਵੱਲੋਂ ਥਾਂ ਥਾਂ ਕੀਤਾ ਸਵਾਗਤ ਤੇ ਲਗਾਏ ਲੰਗਰ -----

ਸੁਲਤਾਨਪੁਰ ਲੋਧੀ,2 ਜਨਵਰੀ ,(ਲਾਡੀ,ਦੀਪ ਚੋਧਰੀ,ਉਪੀ ਚੋਧਰੀ,) ਦਸਮੇਸ਼ ਪਿਤਾ ਸਾਹਿਬ ਏ ਕਮਾਲ  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਗੁਰਦੁਆਰਾ ਸਿੰਘ ਸਭਾ, ਮੁਹੱਲਾ ਸਿੱਖਾਂ ਸੁਲਤਾਨਪੁਰ ਲੋਧੀ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਤੇ ਪੰਜ ਦੁਲਾਰਿਆਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦਾ ਇਲਾਕੇ ਦੀਆਂ ਵੱਖ ਵੱਖ ਜਥੇਬੰਦੀਆਂ ਤੇ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ।
ਨਗਰ ਕੀਰਤਨ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ । ਸੰਗਤਾਂ ਫੁੱਲਾਂ ਦੀ ਵਰਖਾ ਕਰ ਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾਡ਼ੇ ਦੀ ਵਧਾਈ ਦਿੱਤੀ।
ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਮੁਹੱਲਾ ਸਿੱਖਾਂ ਤੋਂ ਅਰੰਭ ਹੋ ਕੇ ਪੁਰਾਣੀ ਦਾਣਾ ਮੰਡੀ, ਰੇਲਵੇ ਰੋਡ, ਚੌਕ ਚੇਲਿਆਂ, ਸਦਰ ਬਾਜ਼ਾਰ, ਥਾਣਾ ਚੌਂਕ, ਹੱਟ ਸਾਹਿਬ, ਗੁਰਦੁਆਰਾ ਬੇਬੇ ਨਾਨਕੀ ਚੌਕ ਤੋਂ ਹੁੰਦਾ ਹੋਇਆ ਵਾਪਸ ਮਹੱਲਾ ਸਿੱਖਾਂ ਵਿਖੇ ਸੰਪਨ ਹੋਇਆ। ਨਗਰ ਕੀਰਤਨ ਮੌਕੇ ਵੱਖ ਵੱਖ ਸਥਾਨਾਂ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਗੁਰਦੁਆਰਾ ਸਿੰਘ ਸਭਾ ਤੋਂ ਨਗਰ ਕੀਰਤਨ ਆਰੰਭ ਕਰਨ ਮੌਕੇ ਗੁਰਦੁਆਰਾ ਸਿੰਘ ਸਭਾ ਮੁਹੱਲਾ ਸਿੱਖਾਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮਿੰਦਰਪਾਲ ਸਿੰਘ ਕੰਡਾ, ਜਸਬੀਰ ਸਿੰਘ (ਮਾਊ), ਸਾਬਕਾ ਕੌਸਲਰ ਗੁਰਨਾਮ ਸਿੰਘ, ਹਰਭਜਨ ਸਿੰਘ , ਜਗਜੀਤ ਸਿੰਘ , ਗੁਰਮੀਤ ਸਿੰਘ ,ਜੀਤ ਸਿੰਘ , ਦਲਬੀਰ ਸਿੰਘ , ਭਾਈ ਮਨਮੋਹਨ ਸਿੰਘ ਹੈੱਡ ਗ੍ਰੰਥੀ , ਜਥੇ ਗੁਰਦੀਪ ਸਿੰਘ ਖੁਰਾਣਾ,ਹਰਦਿਆਲ ਸਿੰਘ ਕਾਈ, ਪਿੰਟੂ,ਰਾਜਵਿੰਦਰ ਸਿੰਘ ਲਾਲੀ, ਹਰਦੀਪ ਸਿੰਘ , ਜਗਤਾਰ ਸਿੰਘ ਮਿੱਠੂ , ਗੁਰਮੀਤ ਸਿੰਘ (ਸਾਊ) ਆਦਿ ਨੇ ਪੰਜ ਪਿਆਰੇ ਸਾਹਿਬਾਨ ਤੇ ਨਗਰ ਕੀਰਤਨ ਵਿਚ ਸ਼ਾਮਲ ਵੱਖ ਵੱਖ ਹਸਤੀਆਂ ਦਾ ਸਨਮਾਨ ਸਿਰੋਪੇ ਦੇ ਕੇ ਕੀਤਾ । 

Post a Comment

Previous Post Next Post