ਪੰਜਾਬੀ ਸਾਂਝੀ ਸਭਾ ਮੁੰਬਈ ਵੱਲੋਂ ਹੜ ਪ੍ਰਭਾਵਿਤ ਪਿੰਡ ਆਹਲੀ ਕਲਾਂ, ਖੁਰਦ ਵਿਖੇ ਕਿਸਾਨਾਂ ਨੂੰ ਯੂਰੀਆ ਲਈ 2500 ਨਗਦ ਤੇ ਪਰਿਵਾਰਾਂ ਨੂੰ ਕੰਬਲ ਵੰਡੇ -ਬਾਬਾ ਸੁੱਧ ਸਿੰਘ

ਸੁਲਤਾਨਪੁਰ ਲੋਧੀ 18 ਦਸੰਬਰ ਧੀਰ ਹੜ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਤੇ ਜਮੀਨਾਂ ਨੂੰ ਦੁਬਾਰਾ ਵਾਹੀਯੋਗ ਬਣਾਉਣ ਲਈ ਜੋ ਕਾਰਜ ਪੰਜਾਬ ਵਿੱਚ ਦੇਸ਼ ਵਿਦੇਸ਼ ਤੋਂ ਧਾਰਮਿਕ ਜਥੇਬੰਦੀਆਂ, ਸੰਤ ਮਹਾਂਪੁਰਸ਼ ਤੇ ਸਮਾਜ ਸੇਵੀ ਸੰਸਥਾ ਵੱਲੋਂ ਕੀਤੇ ਜਾ ਰਹੇ ਹਨ ਉਸ ਦੀ ਮਿਸਾਲ ਪੂਰੇ ਦੇਸ਼ ਵਿੱਚ ਮਿਲਣੀ ਬਹੁਤ ਮੁਸ਼ਕਿਲ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਬਾਬਾ ਸੁਧ ਸਿੰਘ ਜੀ ਟੂਸੇ ਵਾਲਿਆਂ ਨੇ ਸੇਵਾ ਪੰਜਾਬੀ ਸਾਂਝੀ ਸਭਾ ਮੁੰਬਈ ਵੱਲੋਂ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਪਿੰਡਾਂ ਆਹਲੀ ਕਲਾਂ ਤੇ ਆਹਲੀ ਖੁਰਦ ਵਿਖੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਹੜ ਪ੍ਰਭਾਵਿਤ 250 ਪਰਿਵਾਰਾਂ ਨੂੰ ਕੰਬਲ ਤੇ 350 ਕਿਸਾਨਾਂ ਨੂੰ ਯੂਰੀਆ ਖਾਦ ਲਈ 2500-2500 ਰੁਪਏ ਨਗਦ ਦੇਣ ਮੌਕੇ ਹੜ ਬੰਨ ਪੀੜਤ ਆਹਲੀ ਕਲਾਂ ਤੇ ਖੁਰਦ ਵੱਲੋਂ ਸਰਪੰਚ ਸ਼ਮਿੰਦਰ ਸਿੰਘ ਸੰਧੂ ਦੇ ਗ੍ਰਹਿ ਨਿਵਾਸ ਵਿਖੇ ਕਰਵਾਏ ਇੱਕ ਸਮਾਗਮ ਦੌਰਾਨ ਕਹੇ। ਉਹਨਾਂ ਦੱਸਿਆ ਕਿ ਜਦੋਂ ਹਲਕੇ ਵਿੱਚ ਬੰਨ ਟੁੱਟਣ ਕਾਰਨ ਹੜ ਨਾਲ ਇਹ ਪਿੰਡ ਘਿਰ ਗਏ ਸਨ ਤਾਂ ਉਸ ਸਮੇਂ ਵੀ ਇਸ ਸੰਸਥਾ ਵੱਲੋਂ ਕਣਕ, ਡੀਜ਼ਲ ਤੇ ਹੋਰ ਮਾਇਆ ਦੀ ਵੀ ਸੇਵਾ ਕੀਤੀ ਗਈ ਸੀ। ਅੱਜ ਦੁਬਾਰਾ ਇਸ ਨਗਰ ਵਿੱਚ ਸਾਡੇ ਆਉਣ ਦਾ ਮੁੱਖ ਮੰਤਵ ਇੰਨਾ ਹੜ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨਾ ਹੈ। ਸੰਤ ਬਾਬਾ ਸੁੱਧ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਅੱਜ ਯੂਰੀਆ ਖਾਦ ਕਿਸਾਨਾਂ ਨੂੰ ਮੁਹਈਆ ਕਰਵਾਉਣਾ ਸੀ ਪਰੰਤੂ ਖਾਦ ਨਾ ਮਿਲਣ ਕਾਰਨ ਅਸੀਂ ਹਰੇਕ ਕਿਸਾਨ ਨੂੰ 2500 ਰੁਪਏ ਨਗਦ ਤੇ ਕੰਬਲ ਦੇ ਰਹੇ ਹਾਂ ਤਾਂ ਕਿ ਉਹਨਾਂ ਨੂੰ ਫਸਲ ਸਮੇਂ ਕੋਈ ਮੁਸ਼ਕਿਲ ਨਾ ਆਵੇ। ਉਹਨਾਂ ਦੱਸਿਆ ਕਿ ਇਸ ਸੇਵਾ ਵਿੱਚ ਮੁੱਖ ਹਿੱਸਾ ਪਾਉਣ ਵਾਲੇ ਸਮਾਜ ਸੇਵੀ ਸੁਰਜੀਤ ਸਿੰਘ, ਸੁਪਤਨੀ ਹਰਮਿੰਦਰ ਕੌਰ ਸਮੇਤ ਹੀਰਾ ਨਦਾਨੀ ਮੁੰਬਈ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਹਨ। ਇਸ ਤੋਂ ਇਲਾਵਾ ਪ੍ਰਧਾਨ ਮਨਜੀਤ ਸਿੰਘ ਗੁਰਦੁਆਰਾ ਗੁਰੂ ਨਾਨਕ ਦਰਬਾਰ ਭਾਈ ਪਲੇਨ ਅੰਧੇਰੀ ਈਸਟ ਮੁੰਬਈ, ਭਾਈ ਕਿਰਪਾਲ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ ਰੋਪੜ, ਭਾਈ ਸਰਬਜੀਤ ਸਿੰਘ ਕੰਗਣਾ ਵਾਲੇ ਮਾਛੀਵਾੜਾ ਸਾਹਿਬ ਤੇ ਜਥੇਦਾਰ ਸਤਵੰਤ ਸਿੰਘ ਗੁਰਦੁਆਰਾ ਕਿਲਾ ਸਾਹਿਬ ਪਿੰਡ ਠੱਟਗੜ੍ਹ ਤਰਨਤਾਰਨ ਤੋਂ ਵੀ ਇਸ ਸੇਵਾ ਵਿੱਚ ਯੋਗਦਾਨ ਦੇਣ ਲਈ ਆਏ ਹਨ। ਸੰਤ ਬਾਬਾ ਸੁਧ ਸਿੰਘ ਨੇ ਦੱਸਿਆ ਕਿ ਇਸ ਸੇਵਾ ਵਿੱਚ ਹਿੰਦੂ ਧਾਰਮਿਕ ਸੰਸਥਾਵਾਂ ਮੰਦਰ ਮਾਤਾ ਸ਼ੀਤਲਾ ਜੀ ਬੰਗਾ ਤੇ ਮੰਦਰ ਸ਼ਿਵ ਭੋਲੇ ਲੁਧਿਆਣਾ ਤੋਂ ਇਲਾਵਾ ਹੋਰ ਵੀ ਕਈ ਦਾਨੀ ਸੰਸਥਾਵਾਂ ਨੇ ਦਾਨ ਦਿੱਤਾ ਹੈ। ਉਹਨਾਂ ਦੱਸਿਆ ਕਿ ਸਾਡਾ ਇਹ ਇੱਕ ਟਰੱਸਟ ਬਣਿਆ ਹੈ ਜਿਸ ਵਿੱਚ ਹਰ ਸਾਲ ਸਮਾਜ ਸੇਵਾ ਸਰਦਾਰ ਸੁਰਜੀਤ ਸਿੰਘ ਤੇ ਉਹਨਾਂ ਦੀ ਪਤਨੀ ਹਰਮਿੰਦਰ ਕੌਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪਲੱਸ ਵਨ ਤੇ ਪਲੱਸ ਟੂ ਦੇ ਲੋੜਵੰਦ ਵਿਦਿਆਰਥੀਆਂ ਜੋ ਸਕੂਲੀ ਫੀਸਾਂ ਦੇਣ ਤੋਂ ਅਸਮਰਥ ਹਨ ਉਨਾਂ 50 ਬੱਚਿਆਂ ਦੀ ਹਰ ਮਹੀਨੇ ਫੀਸ ਪਰਿਵਾਰਾਂ ਨੂੰ ਦਿੱਤੀ ਜਾਂਦੀ ਹੈ। ਇਸ ਮੌਕੇ ਪਿੰਡ ਆਹਲੀ ਕਲਾਂ ਦੇ ਸਰਪੰਚ ਸ਼ਮਿੰਦਰ ਸਿੰਘ ਸੰਧੂ, ਸਾਬਕਾ ਚੇਅਰਮੈਨ ਗੁਰਜੰਟ ਸਿੰਘ ਸੰਧੂ, ਸਕੱਤਰ ਰਸ਼ਪਾਲ ਸਿੰਘ ਸੰਧੂ ਨੇ ਪੰਜਾਬੀ ਸਾਂਝੀ ਸਭਾ ਮੁੰਬਈ ਦੇ ਸਰਜੀਤ ਸਿੰਘ, ਸੰਤ ਬਾਬਾ ਸੁੱਧ ਸਿੰਘ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਮੌਕੇ ਕਿਹਾ ਕਿ ਅੱਜ ਇਹਨਾਂ ਵੱਲੋਂ ਵੱਡੀ ਸੇਵਾ ਜੋ ਸਾਡੇ ਇਨਾਂ ਹੜ ਪ੍ਰਭਾਵਿਤ ਪਿੰਡਾਂ ਵਿੱਚ ਕੀਤੀ ਗਈ ਹੈ। ਇਹਨਾਂ ਮਹਾਂਪੁਰਸ਼ਾਂ ਤੇ ਸੰਗਤਾਂ ਦਾ ਧੰਨਵਾਦ ਕਰਦੇ ਹਾਂ। ਇਸ ਮੌਕੇ ਸਰਪੰਚ ਸ਼ਮਿੰਦਰ ਸਿੰਘ ਸੰਧੂ, ਸਕੱਤਰ ਰਸ਼ਪਾਲ ਸਿੰਘ, ਗੁਰਜੰਟ ਸਿੰਘ ਸੰਧੂ ਸਾਬਕਾ ਚੇਅਰਮੈਨ ,ਜਥੇਦਾਰ ਰਣਜੀਤ ਸਿੰਘ ਆਹਲੀ ਖੁਰਦ, ਤਰਲੋਚਨ ਸਿੰਘ ਉੱਪਲ, ਗੁਰਸੇਵਕ ਸਿੰਘ ਬਲੋਰੀਆ, ਅਰਸ਼ਪ੍ਰੀਤ ਸਿੰਘ, ਰਣਜੋਧ ਸਿੰਘ ਸੰਧੂ, ਬਾਬਾ ਗੁਰਜੀਤ ਸਿੰਘ, ਪ੍ਰਧਾਨ ਸਿੰਘ, ਜੋਗਿੰਦਰ ਸਿੰਘ ਸਰਪੰਚ, ਨਿਰਵੈਲ ਸਿੰਘ, ਗੁਰਸੇਵਕ ਸਿੰਘ, ਨਵਦੀਪ ਸਿੰਘ, ਚਮਕੌਰ ਸਿੰਘ ਸੰਧੂ, ਸੁਖਦੇਵ ਸੁੱਖਾ, ਰਣਜੀਤ ਸਿੰਘ ਆਦਿ ਵੀ ਹਾਜ਼ਰ ਸਨ। ਫੋਟੋ ਕੈਪਸ਼ਨ- ਪੰਜਾਬੀ ਸਾਂਝੀ ਸਭਾ ਮੁੰਬਈ ਵੱਲੋਂ ਪਿੰਡ ਆਹਲੀ ਕਲਾਂ, ਖੁਰਦ ਵਿਖੇ ਹੜ ਪ੍ਰਭਾਵਿਤ ਕਿਸਾਨ ਪਰਿਵਾਰਾਂ ਨੂੰ ਯੂਰੀਆ ਖਾਦ ਲਈ 2500 ਰੁਪਏ ਨਗਦ ਦਿੰਦੇ ਹੋਏ ਸੰਤ ਬਾਬਾ ਸੁਧ ਸਿੰਘ, ਸਰਜੀਤ ਸਿੰਘ, ਸਰਪੰਚ ਸ਼ਮਿੰਦਰ ਸਿੰਘ।

Post a Comment

Previous Post Next Post