ਗਤ ਦਿਨਾਂ ਸੰਤ ਬਾਬਾ ਸੀਚੇਵਾਲ ਜੀ ਦੀ ਗਊਸ਼ਾਲਾ ਫੱਤੇਵਾਲ ਮੰਡ ਖੇਤਰ ਵਿਖੇ ਕੁਝ ਵਿਅਕਤੀਆਂ ਵੱਲੋਂ ਗਊਸ਼ਾਲਾ ਵਿਚ ਲੁੱਟ-ਮਾਰ ਕਰਕੇ ਸੇਵਾਦਾਰਾਂ ਦੀ ਕੁੱਟਮਾਰ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਦੋਨੋਂ ਸੇਵਾਦਾਰ ਜ਼ਖਮੀ ਹਾਲਤ ਵਿਚ ਜੇਰੇ ਇਲਾਜ ਸਿਵਲ ਹਸਪਤਾਲ ਵਿਖੇ ਦਾਖਲ ਹਨ। ਸੇਵਾਦਾਰਾਂ ਉਤੇ ਕੀਤੇ ਗਏ ਹਮਲੇ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ ਪੁਲਸ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈਇਸ ਮਾਮਲੇ ਦੇ ਸੰਬੰਧ ਵਿੱਚ ਅੱਜ ਪਿੰਡ ਸ਼ੇਖ਼ਮੰਗ ਤੋਂ ਆਪਣੇ ਆਪ ਨੂੰ ਪਿੰਡ ਦਾ ਸਰਪੰਚ ਕਹਿਣ ਵਾਲਾ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰ ਕੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਖ਼ਿਲਾਫ ਅਪਸ਼ਬਦ ਦਾ ਪ੍ਰਯੋਗ ਕਰ ਰਿਹਾ ਹਇਸ ਮੁੱਦੇ ਨੂੰ ਲੈ ਕੇ ਸੰਤ ਬਲਵੀਰ ਸਿੰਘ ਦੇ ਸੇਵਾਦਾਰ ਅਤੇ ਪਿੰਡਾਂ ਦੀ ਸੰਗਤਾਂ ਵੱਲੋਂ ਜੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਤੋਂ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਦੋਸ਼ੀ ਦੇ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਕਰੇ ਨਹੀਂ ਤਾਂ ਸੰਗਤ ਵੱਲੋਂ ਡੀਐਸਪੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ

Post a Comment

Previous Post Next Post